(ਸਮਾਜ ਵੀਕਲੀ)
ਦੋ ਪੈਸੇ ਵਾਧੂ ਹੋਣ ਤਾਂ ਬਹੁਤਾ ਨੀ ਖਰਚ ਕਰੀ ਦਾ,
ਦੌਲਤਾਂ ਵਾਲਾ ਹੋ ਕੇ ਮਾਣ ਨੀ ਕਰੀ ਦਾ,
ਕਦੇ ਕਿਸੇ ਦਾ ਦਿਲ ਨਹੀਂ ਦੁਖਾਈ ਦਾ,
ਪੈਸਾ ਤੇ ਮਖੌਲ ਦੇਖ ਉਡਾਈ ਦਾ ,
ਹੱਸ ਕੇ ਬੁਲਾਉਣਾ ਚਾਹੀਦਾ ਸਭ ਨੂੰ,
ਚੇਤੇ ਰੱਖੀ ਦਾ ਹਰ ਵੇਲੇ ਰੱਬ ਨੂੰ ,
ਔਖੇ ਵੇਲੇ ਸਹਾਰਾ ਹੁੰਦਾ ਹੈ,
ਭਾਈ ਨੂੰ ਹੀ ਭਾਈ ਦਾ,
ਪੈਸਾ ਤੇ ਮਖੌਲ ਦੇਖ ਉਡਾਈ ਦਾ,
ਖੁਸ਼ੀਆਂ ਮਾਣੋ ਜਿੰਦਗੀ ਫਿਰ ਮਿਲੇ ਜਾਂ ਨਾ ਮਿਲੇ,
ਦਿਲ ਵਿੱਚ ਕੱਢਦੇ ਸਾਰੇ ਗੁੱਸੇ ਗਿੱਲੇ,
ਕਿਸੇ ਦੀ ਕੀਤੀ ਨੇਕੀ ਨੂੰ ਨਹੀਂ ਭੁਲਾਈ ਦਾ ,
ਪੈਸਾ ਤੇ ਮਖੌਲ ਦੇਖ ਉਡਾਈ ਦਾ,
ਨਾ ਕਰੀਏ ਗਰੂਰ ਇਨ੍ਹਾਂ ਬਖਸ਼ ਹੁਨਰ ਮਾਲਕਾ,
ਤੈਨੂੰ ਕਰੀਏ ਯਾਦ ਹਰ ਹਾਲ ਜਰੂਰ ਮਾਲਕਾ,
ਦਿੱਤਾ ਹੈ ਜਿਸ ਨੇ ਸਭ ਨੂੰ ,
ਉਸਦੇ ਅੱਗੇ ‘ਭੁਪਿੰਦਰ ‘ਸੀਸ਼ ਨਿਵਾਈ ਦਾ,
ਪੈਸਾ ਤੇ ਮਖੌਲ ਦੇਖ ਉਡਾਈ ਦਾ।
ਭੁਪਿੰਦਰ ਕੌਰ,
ਪਿੰਡ ਥਲੇਸ਼,ਜਿਲ੍ਹਾ ਸੰਗਰੂਰ,
ਮੋਬਾਈਲ 6284310772