ਪੈਰਿਸ : ਚਾਰ ਸਾਲ ਪਹਿਲੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਕੁਲ 20 ਦੋਸ਼ੀਆਂ ‘ਤੇ ਮੁਕੱਦਮਾ ਚਲਾਇਆ ਜਾਏਗਾ। 15 ਨਵੰਬਰ, 2015 ਨੂੰ ਨੈਸ਼ਨਲ ਸਟੇਡੀਅਮ ਸਮੇਤ ਕਈ ਥਾਵਾਂ ‘ਤੇ ਇਸਲਾਮਿਕ ਸਟੇਟ (ਆਈਐੱਸ) ਦੇ 10 ਅੱਤਵਾਦੀਆਂ ਨੇ ਗੋਲ਼ੀਬਾਰੀ ਕਰ ਕੇ 130 ਲੋਕਾਂ ਦੀ ਜਾਨ ਲੈ ਲਈ ਸੀ। ਇਨ੍ਹਾਂ ਦੋਸ਼ੀਆਂ ਵਿਚੋਂ 14 ਜੇਲ੍ਹ ਵਿਚ ਹਨ ਜਦਕਿ ਛੇ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ ਹੈ। ਦੋਸ਼ੀਆਂ ਵਿਚ ਆਈਐੱਸ ਅੱਤਵਾਦੀ ਸਲਾਹ ਅਬਦੇਸਲਾਮ ਵੀ ਸ਼ਾਮਲ ਹੈ। ਉਸ ਨੂੰ ਹਮਲੇ ਦੇ ਚਾਰ ਮਹੀਨੇ ਪਿੱਛੋਂ ਬੈਲਜੀਅਮ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ।
World ਪੈਰਿਸ ਹਮਲਾ ਮਾਮਲੇ ‘ਚ 20 ‘ਤੇ ਚੱਲੇਗਾ ਮੁਕੱਦਮਾ