ਪੈਰਾ ਲੀਗਲ ਵਲੰਟੀਅਰਜ਼ ਦੀਆਂ ਟ੍ਰੈਨਿੰਗ ਲੋਕਾਂ ਦੀ ਮਦਦ ਲਈ ਹੋਵੇਗੀ ਲਾਹੇਵੰਦ: ਸੀ.ਜੇ.ਐਮ ਰਾਵਲ

ਫਾਜ਼ਿਲਕਾ- ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ, ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਏ. ਡੀ. ਆਰ ਸੈਂਟਰ, ਫਾਜਿਲਕਾ ਵਿਖੇ ਪੈਰਾ ਲੀਗਲ ਵੋਲੰਟੀਅਰ ਦੀ ਟ੍ਰੇਨਿੰਗ ਕਰਵਾਈ।
ਇਸ ਮੌਕੇ ਤੇ ਸ਼੍ਰੀ ਰਾਜ ਪਾਲ ਰਾਵਲ, ਚੀਫ਼ ਜੁਡੀਸ਼ੀਅਲ ਮੈਜਿਸਟਰੇਟਕਮਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਨੇ ਪੈਰਾ ਲੀਗਲ ਵੋਲੰਟੀਅਰ ਨੂੰ ਸੰਬੋਧਨ ਕੀਤਾ।ਉਨ੍ਹਾ ਨੇ ਦੱਸਿਆ ਕਿ ਪੈਰਾ ਲੀਗਲ ਵੋਲੰਟੀਅਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਨੀਂਹ ਹਨ ਅਤੇ ਉਨ੍ਹਾ ਨੂੰ ਨਾਲਸਾ ਦੀਆ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਆਮ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਨੇ ਪੀ.ਐਲ. ਵੀ ਦੇ ਕਰਤਵ ਅਤੇ ਉਹਨਾਂ ਦੀ ਮਹੱਤਤਾ ਬਾਰੇ ਦੱਸਿਆ ਨਾਲ ਹੀ ਉਹਨਾਂ ਨੇ ਲੀਗਲ ਸਰਵਿਸ ਅਥਾਰਟੀ, ਫੌਜਦਾਰੀ ਕਾਨੂੰਨ ਅਤੇ ਪਰਿਵਾਰ ਸਬੰਧੀ ਕਾਨੂੰਨ, ਔਰਤ ਦੀ ਸੁਰੱਖਿਆ ਅਤੇ ਘਰੇਲੂ ਹਿੰਸਾ ਐਕਟ ਅਤੇ ਸੀਨੀਅਰ ਸਿਟੀਜਨਾਂ ਦੇ ਹੱਕਾ ਬਾਰੇ ਜਾਣੂ ਕਰਵਾਇਆ।
ਇਸ ਤਂੋ ਬਾਅਦ ਸ. ਜਗਪ੍ਰੀਤ ਸਿੰਘ, ਲੇਬਰ ਇਨਫੋਰਸਮੈਂਟ ਅਫਸਰ ਨੇ ਪੰਜਾਬ ਬਿਲਡਿੰਗ ਕੰਸਟਰਕਸ਼ਨ ਐਕਟ ਦੇ ਤਹਿਤ ਸ਼ਗਨ ਸਕੀਮ, ਐਲ.ਟੀ.ਸੀ, ਸਕਾਲਰਸ਼ਿਪ, ਪੈਨਸ਼ਨ, ਬੁਢਾਪਾ ਪੈਨਸ਼ਨ( 60 ਸਾਲ), ਸਰਜ਼ਰੀ, ਕੈਂਸਰ ਦੇ ਇਲਾਜ ਲਈ ਖਰਚੇ, ਮੁਆਵਜ਼ੇ (ਆਵਾਰਾ ਪਸ਼ੂ ਦੇ ਨਾਲ ਅਤੇ ਕੁਦਰਤੀ ਮੌਤ ਦੇ ਕੇਸ ਵਿੱਚ) ਆਦਿ ਦੇ ਬਾਰੇ ਜਾਣੂ ਕਰਵਾਇਆ।
ਇਸ ਤੋਂ ਬਾਅਦ ਮੈਡਮ ਰਿਤੂ ਬਾਲਾ, ਡੀ.ਸੀ.ਪੀ.ਓ, ਫਾਜ਼ਿਲਕਾ ਨੇ ਸਪਾਨਸਰਸ਼ਿਪ ਸਕੀਮ ਬਾਰੇ ਦੱਸਿਆ ਅਤੇ ਇਹ ਦੱਸਿਆ ਕਿ ਇਹ ਸਕੀਮ ਦੇ ਹੱਕਦਾਰ ਸਿਰਫ ਕੈਦੀ ਦੇ ਬੱਚੇ, ਜਿਨ੍ਹਾ ਦੇ ਮਾਬਾਪ ਨਹੀਂ ਰਹੇ ਅਤੇ ੳਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿ ਰਹੇ ਹੋਣ ਪਰ ਉਹਨਾਂ ਨੂੰ ਇਸ ਦਾ ਲਾਭ ਲੈਣ ਲਈ ਸਾਲਾਨਾ ਆਮਦਨ ਦਾ ਸਰਟੀਫਿਕੇਟ ਦੇਣਾ ਪਵੇਗਾ ਅਤੇ ਉਹਨਾਂ ਨੂੰ ਇਸ ਦੇ ਸਬੰਧ ਵਿੱਚ 2000/ ਰੁਪਏ ਦਾ ਅਵਾਰਡ ਮਿਲੇਗਾ।
ਇਸ ਤੋਂ ਬਾਅਦ ਗਗਨਦੀਪ ਸਿੰਘ ਸੇਵਾ ਕੇਂਦਰ, ਫਾਜ਼ਿਲਕਾ ਨੇ ਦੱਸਿਆ ਕਿ ਫਾਜ਼ਿਲਕਾ ਵਿੱਖੇ 19 ਸੇਵਾ ਕੇਂਦਰ ਹਨ, ਜਿਸ ਵਿੱਚ ਫਾਜ਼ਿਲਕਾ ਵਿੱਖੇ 6, ਅਬੋਹਰ 8 ਅਤੇ ਜਲਾਲਾਬਾਦ ਵਿੱਖੇ 5 ਹਨ ਅਤੇ ਇਹਨਾਂ ਸੇਵਾ ਕੇਂਦਰਾਂ ਵਿੱਚ 24 ਵਿਭਾਗਾਂ ਦੁਆਰਾ ਚਲਾਈਆਂ 254 ਤਰ੍ਹਾਂ ਦੀਆਂ ਸੇਵਾਵਾਂ ਦਾ ਲਾਭ ਮਿਲਦਾ ਹੈ ਉਸ ਤੋਂ ਬੁਢਾਪਾ ਪੈਨਸ਼ਨ, ਯੂ.ਡੀ.ਆਈ.ਡੀ (ਡਿਸਇਬੇਲਿਟੀ ਕਾਰਡ), ਵਿਧਵਾ ਪੈਨਸ਼ਨ, ਸ਼ਗਨ ਸਕੀਮ, ਸੀਨੀਅਰ ਟਿੀਜ਼ਨ ਕਾਰਡ ਆਦਿ ਬਾਰੇ ਜਾਣੂ ਕਰਵਾਇਆ।
ਇਸ ਤੋਂ ਬਾਅਦ ਮੈਡਮ ਸੁਖਵਿੰਦਰ ਕੌਰ, ਜਿਲ੍ਹਾ ਮੀਡੀਆ ਅਫ਼ਸਰ, ਫਾਜਿਲਕਾ ਦਫ਼ਤਰ ਸਿਵਲ ਸਰਜ਼ਨ, ਫਾਜ਼ਿਲਕਾ ਵੱਲੋਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਂ ਸਕੀਮਾਂ ਜਿਵੇਂ ਕਿ ਮਾਂ ਅਤੇ ਬੱਚੇ ਦੀ ਸਿਹਤ, ਡਲਿਵਰੀ, ਜਨਨੀ ਸੁਰੱਖਿਆ ਯੋਜਨਾ, ਪਰਿਵਾਰ ਭਲਾਈ, ਟੀਕਾਕਰਨ, ਰਾਸ਼ਟਰੀ ਕੁਸ਼ਟ ਨਿਵਾਰਣ ਪੋ੍ਰਗਰਾਮ, ਰਾਸ਼ਟਰੀ ਅੰਨ੍ਹਾਪਣ ਰੌਕੋ ਪ੍ਰੋਗਰਾਮ, ਆਰ.ਬੀ.ਐਸ.ਕੇ, ਰਾਸ਼ਟਰੀ ਸਵਾਸਖਿਆ ਬੀਮਾ, ਬਾਲੜੀ ਰਕਸ਼ਕ ਯੋਜਨਾਂ, ਤੰਬਾਕੂ ਕੰਟਰੋਲ ਪ੍ਰੋਗਰਾਮ, ਸਿਵਲ ਰਜਿਸਟਰੇਸ਼ਨ ਸਿਸਟਮ, ਕੈਂਸਰ ਕੰਟ+ੋਲ, ਪੀ.ਐਨ.ਡੀ.ਟੀ. ਐਕਟ ਅਦਿ ਬਾਰੇ ਦੱਸਿਆ।
ਇਸ ਤੋਂ ਬਾਅਦ ਸ਼੍ਰੀ ਅਰੁਨ ਗੁਪਤਾ, ਇੰਸਪੈਕਟਰ, ਡੀ.ਐਫ.ਐਸ.ਓ ਦਫ਼ਤਰ ਨੇ ਰਾਸ਼ਨ ਕਾਰਡ, ਉਜਵਲਾ ਸਕੀਮ ਬਾਰੇ ਦੱਸਆ ਅਤੇ ਸਲੰਡਰ ਨਾਲ ਹੋਈ ਦੁਰਘਟਨਾ ਦੇ ਬੀਮੇ ਸਬੰਧੀ ਬਾਰੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਸ਼੍ਰੀ ਰੁਪਿੰਦਰ ਸਿੰਘ, ਡੀ.ਐਸ.ਐਸ.ਓ ਦਫ਼ਤਰ ਤੋਂ ਕਲਰਕ ਨੇ ਪੈਨਸ਼ਨ, ਬਜੁਰਗ ਬੱਸ ਪਾਸ ਆਦਿ ਬਾਰੇ ਜਾਣੂ ਕਰਵਾਇਆ।
ਇਸ ਤੋਂ ਬਾਅਦ ਸ਼੍ਰੀ ਅਸ਼ੌਕ ਕੁਮਾਰ, ਤਹਿਸੀਲ ਭਲਾਈ ਅਫ਼ਸਰ ਨੇ ਸ਼ਗਨ ਸਕੀਮ, ਪੰਜਾਬੀ ਸਟ੍ਰੈਨੋਗzzਾਫੀ ਦੀ ਸਿਖਲਾਈ ਦੇਣ ਦੀ ਸਕੀਮ, ਵਿਦਿਆਰਥੀਆਂ ਲੲ. ਪੋਸਟਮੈਟ੍ਰਿਕ ਸਕਾਲਰਸ਼ਿਪ ਸਕੀਮ ਐਸ.ਸੀ, ਬੀ.ਸੀ ਲਈ, ਮੈਂਟੇਨਸ ਅਲਾਉਂਸ (ਹਾਸਟਲ ਅਤੇ ਡੇਸਕਾਲਰ ਲਈ), ਖੇਡ ਵਿਦਿਆਰਥੀਆਂ ਨੂੰ ਵਜ਼ੀਫੇ, ਐਟਰੋਸਿਟੀ ਐਕਟ ਦੇ ਤਹਿਤ ਮੁਆਵਜ਼ੇ ਦੀਆਂ ਸਕੀਮਾਂ ਆਦਿ ਬਾਰੇ ਦੱਸਿਆ।
ਇਸ ਤੋਂ ਬਾਦ ਪੈਰਾ ਲੀਗਲ ਵਲੰਟੀਅਰਾਂ ਨੇ ਵੱਖਵੱਖ ਵਿਭਾਗਾਂ ਤੋਂ ਆਏ ਅਫਸਰਾਂ ਤੋਂ ਅਪਣੀਆਂ ਸਮਸਿਆਵਾਂ ਬਾਰ ਦੱਸਿਆ ਅਤੇ ਅਫਸਰਾਂ ਨੇ ਉਹਨਾਂ ਦੀ ਸਮਸਿਆਵਾਂ ਦਾ ਹੱਲ ਕੀਤਾ। ਅੰਤ ਵਿਚ ਰਿਟਾਯਰਡ ਐਸ.ਡੀ.ਐਮ.ਵਪੈਰਾ ਲੀਗਲ ਵਲੰਟੀਅਰ ਸ਼੍ਰੀ ਬੀ.ਐਲ. ਸਿੱਕਾ ਜੀ ਨੇ ਆਏ ਹੋਏ ਅਫਸਰਾਂ ਦਾ ਧੰਨਵਾਦ ਕੀਤਾ।

Previous articleਅਮਰਿੰਦਰ ਵੱਲੋਂ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਮੁਲਕ ਦੇ ਚੌਥੇ ਡਿਜੀਟਲ ਜਾਂਚ ਸਿਖਲਾਈ ਤੇ ਅਧਿਐਨ ਕੇਂਦਰ ਦਾ ਉਦਘਾਟਨ
Next articleਭਾਈ ਰਣਜੀਤ ਸਿੰਘ ਗੌਹਰ-ਏ-ਮਸਕੀਨ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਨਿਯੁਤਕ