ਪੈਟਰੋਲ ਪੰਪ ਤੇ ਲੱਗੇ ਫ਼ਰੀ ਕੈਂਪ ਦੌਰਾਨ 251 ਵਾਹਨਾਂ ਨੇ ਕਰਵਾਇਆ ਪ੍ਰਦੂਸ਼ਣ ਚੈੱਕ – ਅਸ਼ੋਕ ਸੰਧੂ

ਫੋਟੋ : ਪੈਟਰੋਲ ਪੰਪ ਦੇ 5 ਸਾਲ ਪੂਰੇ ਹੋਣ ਅਤੇ ਆਂਚਲ ਸੰਧੂ ਸੋਖਲ ਦੇ ਜਨਮ ਦਿਨ ਮੌਕੇ ਕੇਕ ਕੱਟਣ ਮੌਕੇ ਦੀ ਇੱਕ ਖੂਬਸੂਰਤ ਤਸਵੀਰ।
ਨੂਰਮਹਿਲ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰ ਅਤੇ ਉਹਨਾਂ ਦੇ ਦਰਸਾਏ ਮਾਰਗ ਤੇ ਚਲਦਿਆਂ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਹਵਾ ਵਿਚੋਂ ਪ੍ਰਦੂਸ਼ਣ ਘਟਾਉਣ ਅਤੇ ਧੀਆਂ ਦੇ ਸਤਿਕਾਰ ਨੂੰ ਮਹੱਤਵ ਦੇਣ ਦੇ ਮਨਸੂਬੇ ਨਾਲ ਪੈਟਰੋਲ ਪੰਪ ਤੇ ਪੈਟਰੋਲ ਪੰਪ ਦੇ 5 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਫ੍ਰੀ ਪ੍ਰਦੂਸ਼ਣ ਚੈੱਕ ਅਪ ਕੈਂਪ ਲਗਾਇਆ ਗਿਆ ਅਤੇ ਧੀ ਰਾਣੀ ਆਂਚਲ ਸੰਧੂ ਸੋਖਲ (ਨਿਸ਼ਾ) ਪਤਨੀ ਗੁਰਵਿੰਦਰ ਸੋਖਲ ਦਾ ਜਨਮ ਦਿਨ ਜਨਤਕ ਰੂਪ ਵਿੱਚ ਮਨਾ ਕੇ ਸਮਾਜ ਨੂੰ ਧੀਆਂ-ਪੁੱਤ ਇੱਕ ਹੋਣ ਦਾ ਸੰਦੇਸ਼ ਦਿੱਤਾ। 5 ਵਜੇ ਤੱਕ ਚੱਲੇ ਫ਼ਰੀ ਪ੍ਰਦੂਸ਼ਣ ਚੈੱਕ ਅਪ ਦੌਰਾਨ 251 ਵਾਹਨਾਂ ਦੇ ਮਾਲਕਾਂ ਨੇ ਇਸ ਕੈਂਪ ਦਾ ਲਾਭ ਲਿਆ। ਚੈੱਕ ਅਪ ਦੌਰਾਨ ਲਗਭਗ 12 ਕਾਰਾਂ ਅਤੇ 5 ਮੋਟਰਸਾਈਕਲ ਅਨਫਿੱਟ ਕਰਾਰ ਦਿੱਤੇ ਗਏ। ਇਸ ਖੁਸ਼ੀ ਦੇ ਮੌਕੇ ਜਿੱਥੇ ਖੂਬਸੂਰਤ ਕੇਕ ਕੱਟਕੇ ਖੁਸ਼ੀਆਂ ਦਾ ਆਨੰਦ ਮਾਣਿਆ ਗਿਆ ਉੱਥੇ ਇਸ ਖੁਸ਼ੀ ਵਿੱਚ ਸ਼ਾਮਿਲ ਸੰਗਤਾਂ ਨੇ ਖੁੱਲ੍ਹੇ ਲੰਗਰ ਦਾ ਆਨੰਦ ਵੀ ਮਾਣਿਆ। ਪੱਤਰਕਾਰਾਂ ਹਰਜਿੰਦਰ ਛਾਬੜਾ ਨਾਲ ਗਲਬਾਤ ਕਰਦਿਆਂ ਅਸ਼ੋਕ ਬਬਿਤਾ ਸੰਧੂ ਅਤੇ ਦਿਨਕਰ ਸੰਧੂ ਨੇ ਕਿਹਾ ਸਾਡਾ ਸਲੋਗਨ “ਦੋ ਉਪਹਾਰ ਹਰ ਇੱਕ ਵਾਰ, ਇੱਕ ਸ਼ੁੱਧ ਤੇਲ ਦੂਜਾ ਪੂਰਾ ਨਾਪ” ਨੂੰ ਬੀਤੇ 5 ਸਾਲਾਂ ਦੌਰਾਨ ਬਰਕਰਾਰ ਰੱਖਿਆ ਹੈ ਅਤੇ ਅੱਗੇ ਤੋਂ ਵੀ ਬਰਕਰਾਰ ਰੱਖਿਆ ਜਾਵੇਗਾ। ਲੋਕਾਂ ਦੇ ਭਰੋਸੇ ਨੂੰ ਕਿਸੇ ਵੀ ਕੀਮਤ ਤੇ ਤੋੜਿਆ ਨਹੀਂ ਜਾਵੇਗਾ। ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਕੀਤੇ ਗਏ ਸਮਾਜ ਸੁਧਾਰ ਕਾਰਜਾਂ ਦੀ ਪੂਰੇ ਇਲਾਕੇ ਵਿੱਚ ਸਾਰਾ ਦਿਨ ਚਰਚਾ ਹੁੰਦੀ ਰਹੀ।
                   ਇਸ ਮੌਕੇ ਗੁਰਵਿੰਦਰ ਆਂਚਲ ਸੰਧੂ ਸੋਖਲ, ਨਗਰ ਕੌਂਸਲ ਪ੍ਰਧਾਨ ਜਗਤ ਮੋਹਨ ਸ਼ਰਮਾ, ਡਾ: ਸ਼ਕਤੀ ਮਹਿੰਦਰੂ, ਭੂਸ਼ਣ ਸ਼ਰਮਾ, ਅਜੈਬ ਸਿੰਘ ਗਰਚਾ, ਸੋਮਿਨਾਂ ਸੰਧੂ, ਪ੍ਰਵੇਸ਼ ਭਾਰਦਵਾਜ, ਸ਼ਰਨਜੀਤ ਬਿੱਲਾ, ਹਰੀਸ਼ ਮੈਹਨ, ਦਵਿੰਦਰ ਚਾਹਲ, ਓਮ ਪ੍ਰਕਾਸ਼ ਜੰਡੂ, ਅਮਨ ਕੁਮਾਰ, ਹਰਜੀਤ ਸੋਖਲ, ਰਵਿੰਦਰ ਭਾਰਦਵਾਜ, ਸੀਤਾ ਰਾਮ ਸੋਖਲ, ਨੰਬਰਦਾਰ ਜਗਦੀਸ਼ ਗੋਰਸੀਆਂ ਨਿਹਾਲ, ਐਸ.ਐਮ.ਓ ਡਾ: ਰਮੇਸ਼ ਪਾਲ, ਵਰਿੰਦਰ ਸੋਖਲ, ਨੰਬਰਦਾਰ ਜਗਨ ਨਾਥ ਚਾਹਲ, ਰਮਾ ਸੋਖਲ, ਰੀਨਾ ਸਹੋਤਾ, ਸੋਨੀਆਂ ਸੋਖਲ, ਨੀਤੂ ਸੋਖਲ, ਰਾਮ ਮੂਰਤੀ ਜਗਪਾਲ, ਮੰਗਤ ਰਾਮ ਸੋਖਲ, ਪ੍ਰੇਮ ਬਤਰਾ, ਕੌਂਸਲਰ ਰਾਜ ਕੁਮਾਰ, ਨਰਿੰਦਰ ਸੰਗਰ, ਸੁਰਿੰਦਰ ਸ਼ਰਮਾ, ਗੁਰਪ੍ਰੀਤ ਸਨਸੋਆ, ਜਸਵਿੰਦਰ ਸਿੰਘ, ਬੱਬੂ ਕਾਲੜਾ, ਮੁਨੀਸ਼ ਕੁਮਾਰ, ਇੰਦਰਜੀਤ ਜੋਸ਼ੀ, ਦੇਸ ਰਾਜ ਗੋਰੇ, ਪ੍ਰਿੰਸ ਵਰਮਾ, ਬਲਕਾਰ ਸਿੰਘ, ਨਿਰਮਲ ਸਿੰਘ ਨਿੰਮਾ, ਹਰੀ ਦੇਵ ਖੋਸਲਾ, ਰਾਜੀਵ ਮਿਸਰ, ਐਡਵੋਕੇਟ ਗੁਰਦੀਪ ਸਿੰਘ ਲਾਲੀ, ਪ੍ਰਿੰਸ ਅਰੋੜਾ, ਵਿਪਨ ਡੋਗਰਾ, ਗੁਰਦੀਪ ਸਿੰਘ ਤੱਗੜ, ਮਨਦੀਪ ਕੁਮਾਰ ਸ਼ਰਮਾ, ਰਾਕੇਸ਼ ਸੰਗੂ, ਸ਼ਿਵਮ ਕੋਹਲੀ, ਹਰਜੀਤ ਸੋਖਲ, ਸੀ.ਆਈ. ਡੀ. ਇੰਸਪੈਕਟਰ ਰਾਜ ਕੁਮਾਰ, ਵਰਿੰਦਰ ਕੋਹਲੀ, ਬਲਬੀਰ ਸਿੰਘ ਉੱਪਲ, ਦੀਪਾ ਸ਼ਾਦੀਪੁਰੀਆ ਨੰਬਰਦਾਰ ਕਸ਼ਮੀਰ ਸਿੰਘ ਤਲਵਣ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤਿਆਂ ਨੇ ਪ੍ਰਦੂਸ਼ਣ ਜਾਂਚ ਪ੍ਰਣਾਮ ਪੱਤਰ ਵਾਹਨ ਮਾਲਕਾਂ ਨੂੰ ਤਕਸੀਮ ਕੀਤੇ।
– ਹਰਜਿੰਦਰ ਛਾਬੜਾ ਪਤਰਕਾਰ 9592282333
Previous articleਜਸਟਿਨ ਟਰੂਡੋ ਵੱਲੋਂ ਨਵੇਂ ਮੰਤਰੀ ਮੰਡਲ ਦਾ ਗਠਨ
Next articlePolitical movement after Ambedkar and Periyar