ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਿਚ ਨਰਮਾਈ ਸਦਕਾ ਪਿਛਲੇ 18 ਦਿਨਾਂ ’ਚ ਪੈਟਰੋਲ ਦੀ ਕੀਮਤ ਵਿਚ ਪ੍ਰਤੀ ਲਿਟਰ ਕਰੀਬ 4 ਰੁਪਏ ਤੇ ਡੀਜ਼ਲ ਵਿਚ 2.33 ਰੁਪਏ ਦੀ ਕਟੌਤੀ ਕੀਤੀ ਗਈ ਹੈ। ਸਰਕਾਰੀ ਤੇਲ ਕੰਪਨੀਆਂ ਦੇ ਕੀਮਤਾਂ ਬਾਰੇ ਨੋਟੀਫਿਕੇਸ਼ਨ ਮੁਤਾਬਕ ਐਤਵਾਰ ਨੂੰ ਪੈਟਰੋਲ ਦੀ ਕੀਮਤ ਵਿਚ 21 ਪੈਸੇ ਫੀ ਲਿਟਰ ਤੇ ਡੀਜ਼ਲ 17 ਪੈਸੇ ਫੀ ਲਿਟਰ ਘੱਟ ਕੀਤੀ ਗਈ ਹੈ। ਦਿੱਲੀ ਵਿਚ ਪੈਟਰੋਲ ਦੀ ਕੀਮਤ 78.78 ਰੁਪਏ ਤੇ ਡੀਜ਼ਲ 73.36 ਰੁਪਏ ਹੋ ਗਈ ਹੈ। ਪੈਟਰੋਲ ਦੀ ਕੀਮਤ 4 ਅਕਤੂਬਰ ਨੂੰ 84 ਰੁਪਏ ਤੇ ਮੁੰਬਈ ਵਿਚ 91.34 ਰੁਪਏ ਹੋ ਗਈ ਸੀ
Business ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ