ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਕਿਹਾ ਕਿ ਮਹਾਮਾਰੀ ਦੌਰਾਨ ਪੈਟਰੋਲ ਤੇ ਡੀਜ਼ਲ ਉਤੇ ਲਾਏ ਟੈਕਸ ਦੇ ਪੈਸੇ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਸੀ, ਸਾਰਿਆਂ ਲਈ ਵੈਕਸੀਨ ਖ਼ਰੀਦਿਆ ਜਾ ਸਕਦਾ ਸੀ ਪਰ ਕੁਝ ਨਹੀਂ ਕੀਤਾ ਗਿਆ। ਟਵੀਟ ਕਰਦਿਆਂ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ‘ਮਹਾਮਾਰੀ ਦੌਰਾਨ ਮੋਦੀ ਸਰਕਾਰ ਨੇ ਪੈਟਰੋਲ-ਡੀਜ਼ਲ ਉਤੇ ਲਾਏ ਟੈਕਸ ਨਾਲ 2.74 ਲੱਖ ਕਰੋੜ ਰੁਪਏ ਕਮਾਏ ਹਨ। ਇਸ ਪੈਸੇ ਵਿਚੋਂ ਪੂਰੇ ਦੇਸ਼ ਲਈ ਵੈਕਸੀਨ ਖ਼ਰੀਦਿਆ ਜਾ ਸਕਦਾ ਸੀ, ਸੈਂਕੜੇ ਜ਼ਿਲ੍ਹਿਆਂ ਵਿਚ ਆਕਸੀਜਨ ਪਲਾਂਟ ਲੱਗ ਸਕਦੇ ਸਨ, ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਸੀ ਤੇ ਏਮਸ ਬਣਾਏ ਜਾ ਸਕਦੇ ਸਨ। ਪਰ ਕੁਝ ਨਹੀਂ ਕੀਤਾ ਗਿਆ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly