ਮਹਿਤਪੁਰ – (ਨੀਰਜ ਵਰਮਾ) ਨੀਮਾ ਨਕੋਦਰ ਵੱਲੋਂ ਪੇਟ ਦੀਆਂ ਬੀਮਾਰੀਆਂ ਸੰਬੰਧੀ ਸੈਮੀਨਾਰ ਡਾ. ਅਮਰਜੀਤ ਸਿੰਘ ਚੀਮਾ (ਗੋਲਡ ਮੈਡਲਿਸਟ) ਪ੍ਰਧਾਨ ਨੀਮਾ ਨਕੋਦਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਮੌਕੇ ਨੀਮਾ ਨਕੋਦਰ ਦੀ ਸਮੂਹ ਟੀਮ ਵੱਲੋਂ ਭਾਗ ਲਿਆ ਗਿਆ। ਸੈਮੀਨਾਰ ਚ ਪੇਟ ਦੀਆਂ ਬੀਮਾਰੀਆਂ ਦੇ ਮਾਹਰ ਡਾ. ਅਮਿਤ ਸਿੰਗਲ (ਡੀ. ਐਮ. ਗੈਸਟਰੌ) ਤੇ ਡਾ. ਅਲੋਕ ਸਹਿਗਲ (ਡੀ. ਐਮ ਗੈਸਟਰੌ) ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਵਿਸਥਾਰ ਪੂਰਵਕ ਅਤਿ ਆਧੁਨਿਕ ਤਰੀਕੇ ਨਾਲ ਪੇਟ ਦੀਆਂ ਬੀਮਾਰੀਆਂ ਸੰਬੰਧੀ ਜਾਣਕਾਰੀ ਦਿੱਤੀ ਤੇ ਪੇਟ ਦੀਆਂ ਬੀਮਾਰੀਆਂ ਦੇ ਇਲਾਜ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ।
ਸੈਮੀਨਾਰ ਦੇ ਅੰਤ ਚ ਡਾ. ਚੀਮਾ ਵੱਲੋਂ ਆਏ ਹੋਏ ਡਾਕਟਰਾਂ ਦੀ ਟੀਮ ਤੇ ਨੀਮਾ ਨਕੋਦਰ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ• ਭੇਂਟ ਕੀਤੇ। ਇਸ ਮੌਕੇ ਡਾ. ਵਿਕਾਸ ਮਹਿਤਾ, ਡਾ. ਖੇੜਾ ਨੂਰਮਹਿਲ, ਡਾ. ਪ੍ਰਦੀਪ ਮਹਿਤਾ,ਡਾ. ਜਗਦੀਸ਼ ਮਹਾਜਨ (patron), ਡਾ. ਨਵਨੀਤ ਮਹਾਜਨ, ਡਾ. ਵੀਨਾ ਗੂੰਭਰ, ਡਾ. ਸ਼ਵੇਤਾ, ਡਾ. ਪ੍ਰੀਤੀ ਟੰਡਨ, ਡਾ. ਪਰਮਜੀਤ ਕੌਰ, ਡਾ. ਸਾਹਿਲ ਟੰਡਨ, ਡਾ. ਕਮਲ ਗਡਵਾਲ, ਡਾ. ਪ੍ਰਮੋਦ, ਡਾ. ਧੀਰਜ ਤੇ ਡਾ. ਗੌਰਵ ਕਲੇਰ ਆਦਿ ਮੌਜੂਦ ਸਨ।
ਵੇਰਵਾ- ਡਾ. ਅਮਿਤ ਸਿੰਗਲ ਨੂੰ ਸਨਾਮਾਨ ਚਿੰਨ• ਭੇਂਟ ਕਰਦੇ ਡਾ. ਚੀਮਾ ਤੇ ਮੌਜੂਦ ਡਾਕਟਰ ਸਾਹਿਬਾਨ।