ਪੂਨਾ ਪੈਕਟ – ਇਕ ਇਤਿਹਾਸਕ ਸਮਝੌਤਾ

ਅੰਬੇਡਕਰ ਮਿਸ਼ਨ ਸੋਸਾਇਟੀ ਦੇ ਆਗੂ ਮੁਖ ਬੁਲਾਰੇ ਐਡਵੋਕੇਟ ਰਣਜੀਤ ਕੁਮਾਰ ਅਤੇ ਡਾ. ਗੁਰਨਾਮ ਦਾ ਸਨਮਾਨ ਕਰਦੇ ਹੋਏ.

ਜਲੰਧਰ : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਹਰ ਮਹੀਨੇ ਅੰਬੇਡਕਰ  ਭਵਨ ਵਿਖੇ ਇਕ ਵਿਸ਼ੇ ‘ਤੇ ਵਿਚਾਰ ਗੋਸ਼ਠੀ ਦਾ ਆਯੋਜਨ ਕਰਦੀ ਹੈ। ਇਸ ਵਾਰ ਸੁਸਾਇਟੀ ਵੱਲੋਂ ਕਰਵਾਈ ਗਈ ਵਿਚਾਰ ਗੋਸ਼ਠੀ ਵਿਚ ਦੋ ਵਿਸ਼ਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ, ਇਕ,’ ਤੰਦਰੁਸਤ, ਖੁਸ਼ਹਾਲ, ਸਫਲ, ਨਿਰਪੱਖ ਅਤੇ ਸੰਤੁਸ਼ਟ ਜ਼ਿੰਦਗੀ ਕਿਵੇਂ ਬਿਤਾਈਏ’ ਅਤੇ ਦੂਜਾ,’ ਪੂਨਾ ਪੈਕਟ – ਇਕ ਇਤਿਹਾਸਕ ਸਮਝੌਤਾ ‘।

ਡਾ: ਗੁਰਨਾਮ ਨੇ ਪਹਿਲੇ ਵਿਸ਼ੇ ਤੇ ਆਪਣਾ ਭਾਸ਼ਣ ਦਿੱਤਾ। ਉਸਨੇ ਦੱਸਿਆ ਕਿ ਧਮਪੱਦ ਵਿੱਚ ‘ਸੰਤੋਸ਼ ਪਰਮ ਧਨ’ ਦਾ ਸੰਦੇਸ਼ ਹੈ। ਉਨ੍ਹਾਂ ਗੁਰਵਾਣੀ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਅਤੇ ਕਿਹਾ ਕਿ ਦਰਮਿਆਨੀ ਜ਼ਿੰਦਗੀ  ਅਤੇ ਦਾਨ ਮਨੁੱਖ ਦੇ ਜੀਵਨ ਵਾਸਤੇ ਲਾਜ਼ਮੀ ਹੈ। ਇਹੀ ਖੁਸ਼ੀ ਦੀ ਬੁਨਿਆਦ ਹੈ।

ਗੋਸ਼ਠੀ ਦੇ ਦੂਜੇ ਭਾਗ ਵਿੱਚ, ਐਡਵੋਕੇਟ ਰਣਜੀਤ ਕੁਮਾਰ ਹੋਸ਼ਿਆਰ ਪੁਰ ਨੇ ਪੂਨਾ ਪੂਨਾ ਪੈਕਟ ਦੇ ਇਤਿਹਾਸ, ਇਸਦੀ ਮਹੱਤਤਾ ਅਤੇ ਦੂਰਗਾਮੀ ਪ੍ਰਭਾਵਾਂ ਬਾਰੇ ਦੱਸਿਆ। ਉਸਨੇ ਦੱਸਿਆ ਕਿ ਪੂਨਾ ਪੈਕਟ ਨਾਲ ਦਲਿਤ ਵਰਗ ਰਾਜਨੀਤਿਕ ਨਕਸ਼ੇ ਉੱਤੇ ਆਇਆ ਹੈ। ਉਨ੍ਹਾਂ ਨੂੰ  ਚੋਣ ਦੁਆਰਾ ਆਪਣੇ  ਨੁਮਾਇੰਦੇ  ਚੁਣਨ ਦਾ ਮੌਕਾ ਮਿਲਿਆ ਅਤੇ ਵਿਦਿਅਕ ਸਹੂਲਤਾਂ ਪ੍ਰਾਪਤ ਹੋਈਆਂ। ਰਣਜੀਤ ਕੁਮਾਰ ਨੇ ਅੱਗੇ ਦੱਸਿਆ ਕਿ 24 ਸਤੰਬਰ 1932 ਨੂੰ, ਮਹਾਤਮਾ ਗਾਂਧੀ ਅਤੇ ਡਾ: ਭੀਮ ਰਾਓ ਅੰਬੇਡਕਰ  ਦੇ ਵਿਚਕਾਰ ਹੋਏ ਇਸ ਸਮਝੌਤੇ ਨੇ ਗਾਂਧੀ ਜੀ ਦੀ ਭੁੱਖ ਹੜਤਾਲ ਵੀ ਖ਼ਤਮ ਕਰ ਦਿੱਤੀ ਸੀ, ਜੋ  ਉਸਨੇ ਪੂਨਾ ਦੀ ਯਰਵਦਾ ਜੇਲ੍ਹ ਵਿੱਚ ਅਰੰਭ ਕੀਤੀ ਹੋਈ ਸੀ। ਪੂਨਾ ਸਮਝੌਤੇ ਦੀਆਂ ਧਾਰਾਵਾਂ ਨੂੰ ਸਰਕਾਰੀ ਐਕਟ 1935 ਵਿਚ ਸ਼ਾਮਲ ਕੀਤਾ ਗਿਆ ਅਤੇ ਉਸਦਾ  ਦਾ ਅਸਰ ਭਾਰਤ ਦੇ ਸੰਵਿਧਾਨ ਵਿਚ ਹੋਇਆ।

ਮਸ਼ਹੂਰ ਅੰਬੇਡਕਰੀ ਲਾਹੌਰੀ ਰਾਮ ਬਾਲੀ, ਡਾ ਜੀਵਨ ਸਹੋਤਾ, ਪਰਮਿੰਦਰ ਸਿੰਘ, ਸੋਹਣ ਲਾਲ ਡੀ.ਪੀ.ਆਈ. ਕਾਲਜਾਂ (ਸੇਵਾਮੁਕਤ) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸੁਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ ਨੇ ਸਭ ਦਾ ਧੰਨਵਾਦ ਕੀਤਾ। ਐਡਵੋਕੇਟ ਕੁਲਦੀਪ ਭੱਟੀ ਨੇ ਸਟੇਜ ਸੰਚਾਲਨ ਨੂੰ ਵਧੀਆ ਢੰਗ ਨਾਲ ਨਿਭਾਇਆ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਚਰਨ ਦਾਸ ਸੰਧੂ, ਜਸਵਿੰਦਰ ਵਰਿਆਣਾ, ਰਮੇਸ਼ ਚੰਦਰ ਅੰਬੇਸਡੋਰ, ਰਾਮ ਲਾਲ ਦਾਸ, ਐਡਵੋਕੇਟ ਹਰਭਜਨ ਸਾਂਪਲਾ, ਚਮਨ ਸਾਂਪਲਾ, ਬੀ.ਸੀ. ਗਿੱਲ, ਡਾ: ਚਰਨਜੀਤ, ਡਾ: ਰਵੀ ਕਾਂਤ ਪਾਲ, ਪਰਮ ਦਾਸ ਹੀਰ, ਚੈਨ ਕੁਮਾਰ, ਵਰਿੰਦਰ ਕੁਮਾਰ, ਸ਼ੁਭਮ, ਮਿਸ ਪ੍ਰੀਤੀ ਅਤੇ ਹੋਰ ਹਾਜ਼ਰ ਸਨ।

 – ਵਰਿੰਦਰ ਕੁਮਾਰ, ਜਨਰਲ ਸਕੱਤਰ

 

Previous article Disaster Management is a great challenge for India: Prof. Jagbir Singh
Next articleKohli unveils FC Goa’s new home jersey