(ਸਮਾਜ ਵੀਕਲੀ)
ਪੁੱਤਾਂ ਵਾਗੂੰ ਸਾਡੀ ਲੋਹੜੀ ਮਨਾ ਨੀ ਮਾਏ ,ਕਾਤੋ ਬੈਠੀ ਮੱਥੇ ਵੱਟ ਪਾ ਨੀ ਮਾਏ ,ਪੁੱਤਾ ਦੀਆ ਲੋਹੜੀਆ ਤਾ ਸਾਰੇ ਮਨਾਉਦੇ ਜੱਗ ਦੀ ਇਸ ਰੀਤ ਨੂੰ ਬਦਲ ਕੇ ਦਿਖਾ ਨੀ ਮਾਏ ,ਪੁੱਤਾਂ ਦੇ ਵਾਗੂੰ ਸਾਡੀ ਲੋਹੜੀ ਮਨਾ ਨੀ ਮਾਏ
2. ਜਦ ਪੁੱਤਰ ਪੈਂਦਾ ਹੁੰਦੇ ਤਾ ਨਿੰਮ ਬੰਨਦੇ ,ਧੀਆ ਦੇ ਜਨਮ ਨੂੰ ਕਿਉ ਲੋਕੀ ਮਾੜਾ ਮੰਨਦੇ ,ਸਾਡੇ ਵਾਰੀ ਕਾਤੋ ਲੈਦੇ ਮੱਥੇ ਵੱਟ ਪਾ ਨੀ ਮਾਏ ,ਪੁੱਤਾਂ ਵਾਗੂੰ ਸਾਡੀ ਲੋਹੜੀ ਮਨਾ ਨੀ ਮਾਏ
3 ਪੁੱਤਾਂ ਦੇ ਜੰਮਣ ਤੇ ਲੋਕੀ ਵੰਡਣ ਮਿਠਾਈਆ ,ਗੁਵਾਢੀਆ ਰਿਸਤੇਦਾਰਾ
ਵੱਲੋ ਮਿਲਣ ਵਧਾਈਆ ,ਧੀਆ ਦੇ ਵਾਰੀ ਹੀ ਕਿਉ ਜਾਦੀ ਘਰ ਚ ਖਾਮੋਸੀ ਛਾ ਨੀ ਮਾਏ ,ਪੁੱਤਾਂ ਦੇ ਵਾਗੂੰ ਸਾਡੀ ਲੋਹੜੀ ਮਨਾ ਨੀ ਮਾਏ
4 .ਦੇ ,ਦੇ ਤੂੰ ਜਨਮ ਇੱਕ ਵਾਰੀ ਨੀ ,ਕਿਉ ਵੈਰਨ ਬਣੀ ਨਾਰੀ ਦੀ ਨਾਰੀ ਕਰਜਦਾਰ ਰਹਾਂਗੀ ਮੈ ਤੇਰੀ ਉਮਰ ਸਾਰੀ ਨੀ, ਸ਼ੇਰੋ ਵਾਲਾ ਪਿਰਤੀ ਆਖੇ ਧੀਆਂ ਨੂੰ ਕਿਉ ਦਿੰਦੇ ਲੋਕੀ ਕੁੱਖਾ ਦੇ ਵਿੱਚ ਕਤਲ ਕਰਾ
ਪੁੱਤਾ ਵਾਗੂੰ ਧੀਆ ਦੀ ਲੋਹੜੀ ਮਨਾ ਨੀ ਮਾਏ
ਪਿਰਤੀ ਸ਼ੇਰੋਂ
ਪਿੰਡ ਤੇ ਡਾਕ ਸ਼ੇਰੋਂ ਜਿਲਾ ਸੰਗਰੂਰ
98144 07342