ਨੈਸ਼ਨਲ ਕਾਨਫਰੰਸ (ਐੱਨਸੀ) ਦੇ ਆਗੂ ਅਤੇ ਉੱਤਰੀ ਕਸ਼ਮੀਰ ਤੋਂ ਸੰਸਦ ਮੈਂਬਰ ਮੁਹੰਮਦ ਅਕਬਰ ਲੋਨ ਨੇ ਅੱਜ ਦਾਅਵਾ ਕੀਤਾ ਕਿ ਪੁਲੀਸ ਨੇ ਅਵਾਮੀ ਨੈਸ਼ਨਲ ਕਾਨਫਰੰਸ (ਏਐੱਨਸੀ) ਅਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਇੱਥੇ ਸਾਂਝੀ ਪ੍ਰੈੱਸ ਕਾਨਫਰੰਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਹ ਸਾਂਝੀ ਪ੍ਰੈੱਸ ਕਾਨਫਰੰਸ ਐੱਨਸੀ ਦੇ ਵਧੀਕ ਜਨਰਲ ਸਕੱਤਰ ਤੇ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਦੇ ਭਰਾ ਮੁਸਤਫ਼ਾ ਕਮਲ ਅਤੇ ਏਐੱਨਸੀ ਮੁਖੀ ਬੇਗਮ ਖ਼ਾਲਿਦਾ ਸ਼ਾਹ ਵਲੋਂ ਆਪਣੇ ਪੁੱਤਰ ਮੁਜ਼ੱਫਰ ਸ਼ਾਹ ਸਮੇਤ ਕੀਤੀ ਜਾਣੀ ਸੀ। ਲੋਨ ਨੇ ਕਿਹਾ, ‘‘ਸਰਕਾਰ ਵਲੋਂ ਅਦਾਲਤ ਨੂੰ ਲਿਖਤੀ ਬਿਆਨ ਸੌਂਪਿਆ ਗਿਆ ਹੈ ਕਿ ਮੁਸਤਫ਼ਾ ਕਮਲ, ਬੇਗਮ ਖ਼ਾਲਿਦਾ ਸ਼ਾਹ ਤੇ ਮੁਜ਼ੱਫਰ ਸ਼ਾਹ ਹਿਰਾਸਤ ਵਿੱਚ ਨਹੀਂ ਹਨ। ਉਹ (ਆਗੂ) ਪੱਤਰਕਾਰਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਉਹ ਘਰ ਵਿੱਚ ਨਜ਼ਰਬੰਦ ਹਨ ਅਤੇ ਉਨ੍ਹਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਇਨ੍ਹਾਂ ਆਗੂਆਂ ਨੂੰ ਪੁਲੀਸ ਵਲੋਂ ਪ੍ਰੈੱਸ ਕਾਨਫਰੰਸ ਕਰਨ ਤੋਂ ਰੋਕਿਆ ਗਿਆ।’’
INDIA ‘ਪੁਲੀਸ ਨੇ ਐੱਨਸੀ ਤੇ ਏਐੱਨਸੀ ਨੂੰ ਸਾਂਝੀ ਪ੍ਰੈਸ ਕਾਨਫਰੰਸ ਦੀ ਇਜਾਜ਼ਤ ਨਹੀਂ...