ਪੁਲੀਸ ਦੇ ਥੱਪੜਾਂ ਖ਼ਿਲਾਫ਼ ਰੇਹੜੀ ਵਾਲਿਆਂ ਦੇ ਨਾਅਰੇ ਚੰਡੀਗੜ੍ਹ-ਬਠਿੰਡਾ ਕੌਮੀ ਮਾਰਗ ’ਤੇ ਗੂੰਜੇ

ਭਵਾਨੀਗੜ੍ਹ (ਸਮਾਜ ਵੀਕਲੀ) : ਸਬਜ਼ੀ ਰੇਹੜੀ ਵਾਲਿਆਂ ਨਾਲ ਪੁਲੀਸ ਵੱਲੋਂ ਕਥਿਤ ਦੁਰਵਿਵਹਾਰ ਕਰਨ ਖ਼ਿਲਾਫ਼ ਅੱਜ ਇਥੇ ਰੇਹੜੀ ਵਾਲਿਆਂ ਨੇ ਆਪਣੀ ਸਬਜ਼ੀ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਢੇਰੀ ਕਰਕੇ ਜਾਮ ਲਗਾ ਦਿੱਤਾ। ਸ਼ਹੀਦ ਭਗਤ ਸਿੰਘ ਰੇਹੜੀ ਯੂਨੀਅਨ ਦੇ ਆਗੂ ਬਲਜੀਤ ਸਿੰਘ, ਭੋਲਾ, ਮੁਹੰਮਦ ਮੁਸ਼ਫ, ਪੱਪੂ, ਲਖਵੀਰ ਸਿੰਘ, ਕ੍ਰਿਸ਼ਨ ਸਿੰਘ, ਲਖਵਿੰਦਰ ਸਿੰਘ, ਸਬਜ਼ੀ ਮੰਡੀ ਆੜਤੀਆ ਐਸੋਸੀਏਸ਼ਨ ਦੇ ਰਾਜੇਸ਼ ਅਤੇ ਸੰਨੀ ਨੇ ਕਿਹਾ ਕਿ ਕੱਲ੍ਹ ਇੱਥੇ ਮੁੱਖ ਬਜ਼ਾਰ ਵਿੱਚ ਪੁਲੀਸ ਵਾਲਿਆਂ ਨੇ ਰੇਹੜੀ ਵਾਲਿਆਂ ਦੇ ਥੱਪੜ ਮਾਰੇ। ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਰੇਹੜੀ ਵਾਲਿਆਂ ਨੂੰ ਲਿਖਤੀ ਸ਼ਿਕਾਇਤ ਕਰਨ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਦੀ ਐੱਸਡੀਐੱਮ ਭਵਾਨੀਗੜ੍ਹ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾ ਦਿੱਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGovt’s mega push for positivity is like burying one’s head in the sand: Rahul
Next articleਕੈਪਟਨ ਵੱਲੋਂ ‘ਬਸੇਰਾ’ ਸਕੀਮ ਨੂੰ ਤੇਜ਼ੀ ਨਾਲ ਅਮਲ ’ਚ ਲਿਆਉਣ ਦੇ ਹੁਕਮ