ਪੁਲਿਸ ਵਲੋਂ ਦੋਸ਼ੀ ਸਮੇਤ 50 ਕਿਲੋਗ੍ਰਾਮ ਲਾਹਣ ਤੇ 7500 ਨਜਾਇਜ ਸ਼ਰਾਬ ਕਾਬੂ ਕੀਤੀ

ਕੈਪਸ਼ਨ- ਪੁਲਿਸ ਤਲਵੰਡੀ ਚੋਧਰੀਆਂ ਵਲੋਂ ਭੱਠੀ ਸਮੇਤ ਕਾਬੂ ਕੀਤਾ ਦੋਸ਼ੀ, ਲਾਹਣ ਤੇ ਨਜਾਇਜ ਕਸੀਦੀ ਸ਼ਰਾਬ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ )-ਜ਼ਿਲ੍ਹਾ ਪੁਲਿਸ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਖਿਲਾਫ਼ ਛੇੜੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਡੀ ਐਸ ਪੀ ਸਰਵਣ ਸਿੰਘ ਬੱਲ ਸੁਲਤਨ ਪੁਰ ਲੋਧੀ ਦੇ ਦਿਸ਼ਾ ਨਿਰਦੇਸ਼ਾਂ ਪਾਲਣਾ ਕਰਦਿਆਂ ਐਸ ਐਚ ਓ ਜਸਬੀਰ ਸਿੰਘ ਦੀ ਯੋਗ ਅਗਵਾਈ ਵਿਚ ਤਲਵੰਡੀ ਚੌਧਰੀਆਂ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਨਸ਼ੀਲੁੇ ਕੈਪਸੂਲ ਤੇ ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ ਕੀਤੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਜਸਬੀਰ ਸਿੰਘ ਥਾਣਾ ਤਲਵੰਡੀ ਚੌਧਰੀਆਂ ਨੇ ਦੱਸਿਆ ਕਿ ਏ ਐਸ ਆਈ ਕਿਰਪਾਲ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਭੈੜੇ ਅਨਸਰਾਂ ਦੀ ਭਾਲ ਵਿਚ ਦੌਰਾਨੇ ਗਸ਼ਤ ਵਾ ਤਲਾਸ਼ੀ ਮੁਹਿੰਮ ਤਹਿਤ ਧੁੱਸੀ ਬਂੰਨ੍ਹ ਤੇ ਮੌਜੂਦ ਸੀ ਕਿ ਮੋਬਾਇਲ ਨਾਕਾ ਸਬੰਧੀ ਸਾਬੂਵਾਲ ਮੋੜ ਨੇੜੇ ਸ਼ਮਸ਼ਾਨਘਾਟ ੱਮੌਜੂਦ ਸੀ ਕਿ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘਵਾਸੀ ਮੁਹੱਲਾ ਸੰਤ ਪੁਰੀਆ ਥਾਣਾ ਫਤਿਆਬਾਦ ਜ਼ਿੱਲ੍ਹਾ ਤਰਨਤਾਰਨ ਹਾਲ ਪਿੰਡ ਸਬਦਲਪੁਰ ਥਾਣਾ ਤਲਵੰਡੀ ਚੌਧਰੀਆਂ ਆਪਣੀ ਮੋਟਰ ਤੇ ਨਜਾਇਜ ਸ਼ਰਾਬ ਕਸੀਦਾ ਰਿਹਾ ਹੈ।

ਪੁਲਿਸ ਪਾਰਟੀ ਨੇ ਮੌਕੇ ਨੂੰ ਸੰਭਾਲਦਿਆਂ ਤਰੁੰਤ ਮੋਟਰ ਤੇ ਰੇਡ ਕੀਤਾ ਮੌਕੇ ਤੇ ਦੋਸ਼ੀ ਸਮੇਤ 50 ਕਿਲੋਗ੍ਰਾਮ ਲਾਹਣ ਤੇ 7500 ਮਿਲੀਲੀਟਰ ਨਜਾਇਜ ਕਸੀਦੀ ਸ਼ਰਾਬ ਕਾਬੂ ਕੀਤੀ ਗਈ।ਦੋਸ਼ੀ ਖਿਲਾਫ਼ ਐਕਸ ਸਾਈਜ ਐਕਟ ਦੀ ਧਾਰਾ 61/01/14 ਤਹਿਤ ਥਾਣਾ ਤਲਵੰਡੀ ਚੌਧਰੀਆਂ ਪਰਚਾ ਦਰਜ ਕਰ ਦਿੱਤਾ ਗਿਆ।

Previous articleਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੋ ਰਹੀਆਂ ਮੌਤਾਂ ਲਈ ਕੇਂਦਰ ਦੀ ਮੋਦੀ ਸਰਕਾਰ ਜਿੰਮੇਵਾਰ-ਮੁਸ਼ਤਾਕ ਮੁਹੰਮਦ
Next articleਆਓ ਗਿਆਨ ਵਧਾਈਏ – 7