ਪੁਲਿਸ ਦਾ ਸਟਿੱਕਰ ਲਾ ਕੇ ਕਾਰ ਵਿਚ ਹੈਰੋਇਨ ਲਿਆ ਰਹੇ ਬਾਊਂਸਰ ਅਤੇ ਕਬੱਡੀ ਖਿਡਾਰੀ ਗ੍ਰਿਫ਼ਤਾਰ

ਸ਼ਾਹਕੋਟ: ਥਾਣਾ ਸ਼ਾਹਕੋਟ ਦੀ ਪੁਲਿਸ ਨੇ 370 ਗਰਾਮ ਹੈਰੋਇਨ ਦੇ ਨਾਲ ਦੋ ਖਿਡਾਰੀਆਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਲੁਧਿਆਣਾ ਦੇ ਪਿੰਡ ਸ਼ੇਰੇਵਾਲਾ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਦਿਲਪ੍ਰੀਤ ਸਿੰਘ ਅਤੇ ਮਹਿਤਪੁਰ ਦੇ ਕੋਲ ਪਿੰਡ ਰਾਏਪਰ ਦੇ ਰਹਿਣ ਵਾਲੇ ਬਾਊਂਸਰ ਰਾਜਵਿੰਦਰ ਸਿੰਘ ਦੇ ਰੂਪ ਵਿਚ ਹੋਈ। ਥਾਣਾ ਸ਼ਾਹਕੋਟ ਦੇ ਐਸਐਚਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਚੌਕੀ ਤਲਵੰਡੀ ਦੇ ਇੰਚਾਰਜ ਐਸਆਈ ਭੁਪਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਅਕਬਰਪੁਰ ਦੇ ਕੋਲ ਨਾਕਾ ਲਾਇਆ ਸੀ। ਇਸ ਦੌਰਾਨ ਪੁਲਿਸ ਨੇ ਅਲਟੋ ਕਾਰ ਵਿਚ ਸਵਾਰ ਰਾਜਵਿੰਦਰ ਅਤੇ ਦਿਲਪ੍ਰੀਤ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਦੇਖ ਕੇ ਮੁਲਜ਼ਮ ਘਬਰਾ ਕੇ ਪਿੱਛੇ ਮੁੜਨ ਲਗੇ ਤਾਂ ਪੁਲਿਸ ਨੇ ਤੁੰਰਤ ਭੱਜ ਕੇ ਉਨ੍ਹਾਂ ਕਾਬੂ ਕਰ ਲਿਆ।

ਤਲਾਸ਼ੀ ਲੈਣ ‘ਤੇ ਉਨ੍ਹਾਂ ਇੱਕ ਪਲਾਸਟਿਕ ਦਾ ਲਿਫ਼ਾਫ਼ਾ ਮਿਲਿਆ, ਜਿਸ ਵਿਚ 370 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਮੌਕੇ ਤੋਂ ਕਾਬੂ ਕਰਕੇ ਕਾਣਾ ਸ਼ਾਹਕੋਟ ਵਿਚ ਮਾਮਲਾ ਦਰਜ ਕਰ ਲਿਆ।  ਕੋਰਟ ਵਿਚ ਪੇਸ਼ ਕਰਕੇ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਵੀ ਲੈ ਲਿਆ।

ਹਰਜਿੰਦਰ ਛਾਬੜਾ -ਪਤਰਕਾਰ 9592282333 

Previous articleChidambaram dares BJP to own up SC ruling on quota
Next articleਵਿਸ਼ਵ ਕਬੱਡੀ ਕੱਪ ਲਈ ਭਾਰਤੀ ਟੀਮ ਦੇ ਪਾਕਿਸਤਾਨ ਜਾਣ ‘ਤੇ ਖੜ੍ਹੇ ਹੋਏ ਸਵਾਲ