ਅਧਿਆਪਕ ਇਸ ਰੈਲੀ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋਣਗੇ-ਗੁਰਮੱਖ ਬਾਬਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- 2004ਤੋਂ ਬਾਅਦ ਭਰਤੀ ਸਮੂਹ ਮੁਲਾਜ਼ਮਾਂ ਵੱਲੋਂ ਨਵੀਂ ਪੈਨਸ਼ਨ ਰੱਦ ਕਰਵਾਉਣ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੂਬਾ ਪੱਧਰੀ ਰੈਲੀ ਅਠਾਈ ਫਰਵਰੀ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਿੰਦਰਪਾਲ ਸਿੰਘ ਅਤੇ ਗੁਰਮੁੱਖ ਸਿੰਘ ਬਾਬਾ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਵੱਖ ਵੱਖ ਵਿਭਾਗਾਂ ਚ ਕੰਮ ਕਰਦੇ ਮੁਲਾਜ਼ਮ ਸਮੂਹਿਕ ਰੂਪ ਵਿੱਚ ਸਰਕਾਰ ਖ਼ਿਲਾਫ਼ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਰਾਜਪੁਰਾ ਕਲੋਨੀ ਦੇ ਮੈਦਾਨ ਨੇੜੇ ਬੱਸ ਸਟੈਂਡ ਪਟਿਆਲਾ ਵਿਖੇ ਰੈਲੀ ਕਰਨਗੇ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਖੱਸਣ ,ਜਨਰਲ ਸਕੱਤਰ ਦਲਜਿੰਦਰ ਜੀਤ ਸਿੰਘ ,ਦੀਪਕ ਆਨੰਦ, ਅਸ਼ੀਸ਼ ਸ਼ਰਮਾ, ਭਾਗ ਸਿੰਘ, ਗਗਨ ਅਟਵਾਲ ,ਬਲਵੀਰ ਸਿੰਘ ,ਗੁਰਪ੍ਰੀਤ ਮਾਨ , ਪਰਦੀਪ ਚੌਹਾਨ, ਮਨਜੀਤ ਸਿੰਘ ਤੋਗਾਂਵਾਲਾ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਨਾਹਲ ,ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ, ਜੀਵਨ ਪ੍ਰਕਾਸ਼, ਪ੍ਰਤਾਪ ਸਿੰਘ , ਰਜਿੰਦਰ ਸਿੰਘ, ਮੁਹੰਮਦ ਜੈਸੀਨ ਅੰਸਾਰੀ, ਮਹਾਂਵੀਰ ਕਾਲਾ ਸੰਘਿਆਂ ,ਤਰਨਦੀਪ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ, ਪੰਕਜ ਬਾਬੂ ਸਿੱਖਿਆ ਪ੍ਰੋਵਾਈਡਰ ਯੂਨੀਅਨ, ਹਰਵਿੰਦਰ ਸਿੰਘ, ਤਜਿੰਦਰਪਾਲ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੰਗ ਨਹੀਂ ਮੰਨਦੀ ਤਾਂ ਚੋਣਾਂ ਤੋਂ ਪਹਿਲਾਂ ਪੂਰੇ ਪੰਜਾਬ ਵਿੱਚ ਲਾਮਬੰਦੀ ਕਰਕੇ ਵੱਡੇ ਐਕਸ਼ਨ ਉਲੀਕੇ ਜਾਣਗੇ ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ ।
ਇਸ ਮੌਕੇ ਆਗੂਆਂ ਨੇ ਅਧਿਆਪਕ ਇਸ ਰੈਲੀ ਵਿੱਚ ਵੱਡੀ ਪੱਧਰ ਤੇ ਸ਼ਾਮਲ ਹੋਣ ਲਈ ਅਪੀਲ ਕੀਤੀ ਇਸ ਮੌਕੇ ਸਿੱਖਿਆ ਬਾਗ਼ ਤਾਂ ਸੈਂਟਰ ਹੈੱਡ ਟੀਚਰਾਂ ਦੇ ਦੋ ਰੋਜ਼ਾ ਸੈਮੀਨਾਰ ਚੰਡੀਗੜ੍ਹ ਦੀ ਬਜਾਏ ਜ਼ਿਲ੍ਹਾ ਪੱਧਰ ਤੇ ਲਾਉਣ ਦੀ ਮੰਗ ਕੀਤੀ ਤਾਂ ਜੋ ਕੋਰੋਨਾ ਮਹਾਂਮਾਰੀ ਦੀ ਚੱਲ ਰਹੀ ਲਹਿਰ ਦੌਰਾਨ ਅਧਿਆਪਕਾਂ ਨੂੰ ਹੋ ਰਹੀ ਖੱਜਲ ਖੁਆਰੀ ਅਤੇ ਕਰੋਨਾ ਤੋਂ ਆਉਣ ਵਾਲੇ ਕਿਸੇ ਵੀ ਸੰਭਾਵਿਤ ਖਤਰੇ ਤੋਂ ਬਚਿਆ ਜਾ ਸਕੇ ਇਸ ਮੌਕੇ ਸੁਖਨਿੰਦਰ ਸਿੰਘ ਸੁਖਦੀਪ ਸਿੰਘ ਵਰਿੰਦਰ ਕਾਲੀਆ ਹਰਪ੍ਰੀਤ ਸਿੰਘ ਸੰਜੀਵ ਸਾਹਿਲ ਸਰਬਜੀਤ ਸਿੰਘ ਅਮਨਦੀਪ ਸਿੰਘ ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ