(ਸਮਾਜ ਵੀਕਲੀ)
ਸੰਘਰਸ਼ ਕੀਤਾ ਏ ਪੁਰਖਿਆਂ ਨੇ,
ਪੂਜਾ ਨਈਂ ਕੀਤੀ।
ਸਾਡੇ ਲੋਕ ਦੱਸੋ ਕਦ ਸਮਝਣਗੇ,
ਉਹਨਾਂ ਦੀ ਹੱਡ ਬੀਤੀ।
ਅਸੀਂ ਪਿੱਠ ਦਿਖਾ ਕੇ ਰਹਿਬਰਾਂ ਨੂੰ,
ਕਿਉਂ ਬਣ ਗਏ ਆਕੀ।
ਕਿਹੜਾ ਕਿਹੜਾ ਦੱਸੋ ਪੁਰਖਿਆਂ ਦੇ,
ਸੰਘਰਸ਼ ਦਾ ਸਾਥੀ?????
ਛਾਤੀ ਡਾਹ ਕੇ ਲੜੇ ਮੈਦਾਨੀ,
ਸੱਚ ਨਾਲ ਰਹੀ ਪ੍ਰੀਤੀ।
ਜੜ੍ਹਾਂ ਝੂਠ ਪਾਖੰਡ ਦੀਆਂ ਪੁੱਟਦਿਆਂ,
ਪ੍ਰਵਾਹ ਨਈਂ ਕੀਤੀ।
ਵਾਰ ਗਏ ਸਰਵੰਸ ਉਹ,
ਸਾਡੀ ਕਰਦੇ ਰਾਖ਼ੀ।
ਕਿਹੜਾ ਕਿਹੜਾ ਦੱਸੋ??????
ਕੁੱਝ ਕਰਜ਼ ਚੁਕਾਈਏ ਰਹਿਬਰਾਂ ਦਾ,
ਰਈਏ ਘੂਕ ਨਾਂ ਸੁੱਤੇ।
ਰਾਖ਼ੀ ਮਾਲਕ ਦੀ ਵੀ ਕਰਦੇ ਨੇ,
ਰਾਤਾਂ ਨੂੰ ਕੁੱਤੇ।
ਅੱਜ ਹਰ ਕੋਈ ਆਪਣੇ ਆਪਣੇ,
ਅੰਦਰ ਮਾਰੇ ਝਾਤੀ।
ਕਿਹੜਾ ਕਿਹੜਾ ਦੱਸੋ??????
ਦਿਲਾਂ ਦਿਮਾਗਾਂ ਅੰਦਰ ਪੁਰਖਿਆਂ ਦਾ,
ਸੰਦੇਸ਼ ਬਿਠਾਈਏ।
ਆਓ ਸਾਰੇ ਮਿਲ ਕੇ ਸੁੱਤੀ ਆਪਣੀ,
ਅਣਖ਼ ਜਗਾਈਏ।
ਆਪਣੇ ਸਵਰਾਜ ਲਈ ਯੁੱਧ ਲੜੀਏ,
ਆਓ ਠੋਕ ਕੇ ਛਾਤੀ।
ਕਿਹੜਾ ਕਿਹੜਾ ਦੱਸੋ??????
ਕਿਉਂ ਭੀੜ ਗੁਲਾਮਾਂ ਦੀ ਨਈਂ,
ਗਲੋਂ ਗੁਲਾਮੀ ਲਾਉਂਦੀ।
ਅਕਿ੍ਤਘਣਾਂ ਦੀ ਭੀੜ ਨਈ,
ਆਪਣਾਂ ਫਰਜ਼ ਨਿਭਾਉਂਦੀ।
ਸਿਰ ਗੋਡਿਆਂ ਵਿੱਚ ਦੇ ਰੋਵਣਗੇ,
ਇਹ ਦਿਨ ਤੇ ਰਾਤੀ।
ਕਿਹੜਾ ਕਿਹੜਾ ਦੱਸੋ??????
ਸਾਨੂੰ ਮੰਦ ਬੁੱਧੀ ਲੋਕਾਂ ਨੂੰ,
ਕਿਹੜਾ ਮੱਤਾਂ ਦੇਵੇ।
ਪਾਣੀ ਬਿਨਾਂ ਸੰਘਰਸੋ਼ ਮਿਲਿਆ ਨਈਂ,
ਕਿਹੜਾ ਸੱਤਾ ਦੇਵੇ।
ਹਰਦਾਪੁਰੀ ਜਾਗੋਂਗੇ ਜਦ,
ਕੁੱਝ ਰਿਹਾ ਨਾ ਬਾਕੀ।
ਕਿਹੜਾ ਕਿਹੜਾ ਦੱਸੋ ਪੁਰਖਿਆਂ ਦੇ,
ਸੰਘਰਸ਼ ਦਾ ਸਾਥੀ?????
ਮਲਕੀਤ ਹਰਦਾਸਪੁਰੀ ਗਰੀਸ।
ਫੋਨ-00306947249768
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly