‘ਪੀੜ ਪੰਜਾਬ ਦੀ ਨਾਲ’ ਹਾਜ਼ਰ ਹੈ ਸੁੱਖ ਨੰਦਾਚੌਰੀਆ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –  ਪੰਜਾਬ ਦੇ ਮੌਜੂਦਾ ਹਲਾਤਾਂ ਦੀ ਤਸਵੀਰ ਖਿੱਚਦਿਆਂ ਗਾਇਕ ਸੁੱਖ ਨੰਦਾਚੌਰੀਆ ਇਕ ਵਾਰ ਫਿਰ ਆਪਣਾ ਸਿੰਗਲ ਟਰੈਕ ‘ਪੀੜ ਪੰਜਾਬ ਦੀ’ ਨਾਲ ਹਾਜ਼ਰ ਹੋ ਰਿਹਾ ਹੈ। ਵਰਲਡ ਵਾਈਡ ਰਿਲੀਜ਼ ਹੋਏ ਇਸ ਟਰੈਕ ਦੀ ਗੱਲਬਾਤ ਕਰਦਿਆਂ ਗਾਇਕ ਸੁੱਖ ਨੇ ਦੱਸਿਆ ਕਿ ਇਸ ਨੂੰ ਗੀਤਕਾਰ ਰੋਮੀ ਬੈਂਸ ਨੇ ਲਿਖਿਆ ਹੈ ਜਦਕਿ ਇਸ ਦਾ ਸੰਗੀਤ ਸੁਨੀਲ ਬਾਵਾ ਨੇ ਦਿੱਤਾ ਹੈ। ਰੁਦਰਾ ਮੂਵੀਜ਼ ਵਲੋਂ ਰਿਲੀਜ਼ ਇਸ ਟਰੈਕ ਵਿਚ ਪੰਜਾਬ ਦੇ ਦੁੱਖ ਦਰਦਾਂ ਦੀ ਦਾਸਤਾਂ ਬਿਆਨ ਕੀਤੀ ਗਈ ਹੈ। ਇਸ ਟਰੈਕ ਲਈ ਗਾਇਕ ਸੁੱਖ ਮੰਗਲ ਕੋਟਗੁਰੂ ਅਤੇ ਜੱਸੀ ਆਰਟਸ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ।

Previous articleਗਾਇਕ ਤੇ ਅਦਾਕਾਰ ਬੱਬੂ ਮਾਨ ‘ਅੜਬ ਪੰਜਾਬੀ’ ਟਰੈਕ ਨਾਲ ਦੇ ਰਿਹਾ ਦਸਤਕ – ਜੇ ਮਿਨਹਾਸ
Next articleਗਾਇਕ ਹਰਪਾਲ ਠੱਠੇਵਾਲਾ ਨੂੰ ਯਮਲਾ ਪਰਿਵਾਰ ਨੇ ਦਿੱਤੀ ਪੱਗੜੀ