ਨਵੀਂ ਦਿੱਲੀ(ਸਮਾਜਵੀਕਲੀ) : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਉਸ ਨੋਟੀਫਿਕੇਸ਼ਨ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਵਿਚ 30 ਜੂਨ ਤੱਕ ਪੀਸੀਪੀਐਨਡੀਟੀ ਐਕਟ (ਲਿੰਗ ਦੀ ਚੋਣ ਉੱਤੇ ਰੋਕ ਸਬੰਧੀ ਕਾਨੂੰਨ) ਦੇ ਕੁਝ ਨੇਮ ਲਾਗੂ ਕਰਨ ਉੱਤੇ ਰੋਕ ਲਾਈ ਗਈ ਹੈ।
ਨੋਟੀਫਿਕੇਸ਼ਨ ਚਾਰ ਅਪਰੈਲ ਨੂੰ ਜਾਰੀ ਕੀਤਾ ਗਿਆ ਸੀ ਅਤੇ ਇਸ ਉੱਤੇ ਰੋਕ ਦੇਸ਼ਵਿਆਪੀ ਲੌਕਡਾਊਨ ਦੇ ਮੱਦੇਨਜ਼ਰ ਲਾਈ ਗਈ ਸੀ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਇਸ ਵੇਲੇ ਦੇਸ਼ ਕਰੋਨਾ ਦੀ ਆਫ਼ਤ ਨਾਲ ਜੂਝ ਰਿਹਾ ਹੈ ਤੇ ਡਾਕਟਰਾਂ ਦੀਆਂ ਸੇਵਾਵਾਂ ਮਹਾਮਾਰੀ ਲਈ ਲੋੜੀਂਦੀਆਂ ਹਨ।
ਅਦਾਲਤ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਨੋਟੀਫਿਕੇਸ਼ਨ 30 ਜੂਨ ਤੋਂ ਅੱਗੇ ਵੀ ਜਾਰੀ ਕੀਤਾ ਗਿਆ ਤਾਂ ਪਟੀਸ਼ਨਰ ਮੁੱਦਾ ਮੁੜ ਉਠਾ ਸਕਦਾ ਹੈ।