ਮੱਲ ਗੁਜਾਰ ਕਬੱਡੀ ਕੱਪ ਸੇਰੇ-ਏ-ਪੰਜਾਬ ਸੁਲਤਾਨਪੁਰ ਲੋਧੀ ਨੇ ਸੇਰੇ-ਏ-ਪੰਜਾਬ ਨਿਊਜੀਲੈਡ ਨੂੰ ਹਰਾ ਕੇ ਜਿੱਤਿਆ
ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਪੀਰ ਬਾਬਾ ਮੱਲਗੁਜਾਰ ਦਾ ਸਲਾਨਾ ਮੇਲਾ ਡੇਰਾ ਮੱਲਗੁਜਾਰ ਪਿੰਡ ਗਾਜੀਪੁਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਹਾਲਾਂਂਕਿ ਕਿਸਾਨੀ ਸੰਘਰਸ ਨੂੰ ਧਿਆਨ ਵਿੱਚ ਰੱਖਦੇ ਇਸ ਵਾਰ ਵੱਡੇ ਪ੍ਰੋਗਰਾਮ ਨਾ ਉਲੀਕਦੇ ਸਿਰਫ ਸਲਾਨਾ ਰਸ਼ਮ ਨੂੰ ਪੂਰਾ ਕਰਦਿਆਂ ਮੇਲੇ ਨੂੰ ਬਹੁਤ ਸੀਮਤ ਰੱਖਿਆਂ।ਇਸ ਦੌੌਰਾਨ ਪੀਰ ਬਾਬਾ ਮੱਲਗੁਜਾਰ ਦੀ ਦਰਗਾਹ ਤੇ ਚਾਦਰ ਤੇ ਝੰਡਾ ਚੜਾਉਣ ਦੀ ਪਵਿੱਤਰ ਰਸਮ ਪ੍ਰਬੰਧ ਕਮੇਟੀ ਨੇ ਅਦਾ ਕੀਤੀ।
ਮੇਲੇ ਦੌਰਾਨ ਪ੍ਰਸਿੱਧ ਕਵਾਲ ਆਲਮ-ਜਾਲਮ ਨੇ ਦਰਗਾਹ ਤੇ ਪੀਰਾਂ ਦੀ ਮਹਿਮਾ ਦਾ ਗੁਣ-ਗਾਨ ਕੀਤਾ। ਪ੍ਰਬੰਧ ਕਮੇਟੀ ਵੱਲੋ ਪੀਰ ਬਾਬਾ ਮੱਲਗੁਜਾਰ ਕਬੱਡੀ ਕੱਪ ਤੇ ਇਸ ਵਾਰ ਬੱਚਿਆ ਦੇ ਮੈਚ ਤੇ ਲੜਕੀਆਂ ਦੇ ਇੱਕ ਮੈਚ ਸਮੇਤ ਸਿਰਫ ਤਿੰਨ ਮੈਚ ਕਰਵਾਏ ਗਏ। ਸੋਅ ਮੈਚ ਵਿੱਚ ਸੇਰੇ-ਏ-ਪੰਜਾਬ ਸੁਲਤਾਨਪੁਰ ਲੋਧੀ ਨੇ ਸੇਰੇ-ਏ-ਪੰਜਾਬ ਨਿਊਜੀਲੈਡ ਨੂੰ ਹਰਾ ਕੇ ਕੱਪ ਜਿੱਤਿਆ। ਸੇਰੇ-ਏ-ਪੰਜਾਬ ਨਿਊਜੀਲੈਡ ਦੀ ਟੀਮ ਨੇ ਸਾਢੇ 38 ਅੰਕ ਬਣਾਏ ਤੇ ਸੇਰੇ-ਏ-ਪੰਜਾਬ ਸੁਲਤਾਨਪੁਰ ਲੋਧੀ ਨੇ ਇਸ ਫਸਵੇ ਮੈਚ ਨੂੰ 40 ਅੰਕ ਬਣਾ ਡੇਢ ਅੰਕ ਦੇ ਵਾਧੇ ਨਾਲ ਜਿੱਤਿਆ। ਇਸ ਦੌਰਾਨ ਕਬੱਡੀ ਕਮੈਂਟਟਰ ਦੀ ਭੂਮਿਕਾ ਮਿੱਠਾ ਦਰੀਏਵਾਲ ਵੱਲੋਂ ਬਾਖੂਬੀ ਢੰਗ ਨਾਲ ਨਿਭਾਈ ਗਈ।
ਮੇਲੇ ਦੌਰਾਨ ਪ੍ਰਬੰਧ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਕਿਸਾਨਾਂ ਦੀ ਸੰਘਰਸ ਵਿੱਚ ਜਿੱਤ ਤੋ ਬਾਅਦ ਅਗਲੇ ਸਾਲ ਵੱਡਾ ਟੂਰਨਾਮੈਂਟ ਤੇ ਵੱਡੇ ਪ੍ਰੋਗਰਾਮ ਹੋਣਗੇ। ਇਸ ਮੌਕੇ ਪ੍ਰਬੰਧਕ ਕਮੇਟੀ ਪ੍ਰਧਾਨ ਦਲਜੀਤ ਸਿੰਘ, ਸੰਤੋਖ ਸਿੰਘ, ਕੁਲਦੀਪ ਸਿੰਘ, ਦਲਬੀਰ ਸਿੰਘ,ਬੂਟਾ ਸਿੰਘ , ਗੁਰਮੀਤ ਸਿੰਘ , ਬਾਜ ਸਿੰਘ,ਹਰਮੀਤ ਸਿੰਘ,ਦਲਵਿੰਦਰ ਸਿੰਘ,ਜਗਜੀਤ ਸਿੰਘ ਧੰਜੂ, ਜਸਵੀਰ ਸਿੰਘ ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ , ਹਰਮਨ ਸਿੰਘ, ਹਰਦੇਵ ਸਿੰਘ ਸਾਬਕਾ ਸਰਪੰਚ ਗਾਜੀਪੁਰ ਆਦਿ ਵੱਡੀ ਗਿਣਤੀ ਸੰੰਗਤਾਂ ਤੇ ਖੇਡ ਪ੍ਰੇਮੀ ਹਾਜ਼ਰ ਸਨ।