ਕਪੂਰਥਲਾ,4 ਅਗਸਤ(ਕੌੜਾ)(ਸਮਾਜ ਵੀਕਲੀ) -ਐਨ. ਆਰ. ਆਈ ਵੀਰਾ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਪਿੰਡ ਭੌਰ (ਕਪੂਰਥਲਾ) ਦੇ ਸਹਿਯੋਗ ਨਾਲ ਮੇਲਾ ਪ੍ਰਬੰਧਕ ਕਮੇਟੀ ਭੌਰ ਵੱਲੋਂ ਪੀਰ ਬਾਬਾ ਸਖੀ ਸੁਲਤਾਨ ਜੀ ਦਰਗਾਹ ਤੇ ਸਾਲਾਨਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕੋਵਿੱਡ-19 ਨਾਂ ਦੀ ਮਹਾਮਾਰੀ ਦੇ ਚਲਦਿਆਂ ਕੋਰੋਨਾ ਵਾਇਰਸ ਦੇ ਦਿਨੋਂ ਦਿਨ ਵਧ ਰਿਹੈ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਪੀਰਾਂ ਦੀ ਦਰਗਾਹ ਉਤੇ ਬਹੁਤ ਹੀ ਸਾਦੇ ਢੰਗ ਨਾਲ ਮੇਲੇ ਦਾ ਆਯੋਜਨ ਕੀਤਾ ਗਿਆ।
ਮੇਲਾ ਪ੍ਰਬੰਧਕ ਕਮੇਟੀ ਆਗੂ ਫੋਰਮੈਨ ਮੰਗਲ ਸਿੰਘ ਬਿਜਲੀ ਵਾਲੇ, ਬਿੱਟੂ ਭੌਰ, ਦੀਪ ਚੰਦ, ਗੁਰਮੀਤ ਘਾਰੂ, ਸਾਬਕਾ ਪੰਚ ਸ਼ਿੰਦਾ ਭੌਰ, ਪਰਵਿੰਦਰ ਸਿੰਘ ਦੇਸਲ, ਸਾਬੀ ਭੌਰ ਆਦਿ ਨੇ ਸਾਂਝੇ ਤੌਰ ਉੱਤੇ ਝੰਡੇ ਦੀ ਪਵਿੱਤਰ ਰਸਮ ਅਦਾ ਕੀਤੀ, ਅਤੇ ਪੀਰਾਂ ਦੀ ਮਜਾਰ ਅਤੇ ਚਾਦਰ ਚੜਾਈ। ਮੇਲੇ ਦੌਰਾਨ ਦਰਗਾਹ ਤੇ ਨਤ-ਮਸਤਕ ਹੋਣ ਪਹੁੰਚੀਆਂ ਸੰਗਤਾਂ ਨੂੰ ਮਿੱਠੇ ਚੌਲਾਂ ਦੀਆਂ ਦੇਗਾਂ ਦੇ ਪ੍ਰਸ਼ਾਦ ਵੰਡੇ ਗਏ, ਅਤੇ ਮੇਲਾ ਪ੍ਰਬੰਧਕ ਕਮੇਟੀ ਨੂੰ ਮੇਲਾ ਮਨਾਉਣ ਲਈ ਆਰਥਿਕ ਸਹਿਯੋਗ ਦੇ ਕੇ ਸਨਮਾਨਿਤ ਵੀ ਕੀਤਾ ਗਿਆ।