ਐਨਐੱਸਯੂਆਈ ਦੇ ਤਿੰਨ ਉਮੀਦਵਾਰਾਂ ’ਚੋਂ ਰਾਹੁਲ ਕੁਮਾਰ ਉਪ-ਪ੍ਰਧਾਨ, ਤੇਗਬੀਰ ਸਿੰਘ ਸਕੱਤਰ ਤੇ ਮਨਪ੍ਰੀਤ ਸਿੰਘ ਮਾਹਲ ਸੰਯੁਕਤ ਸਕੱਤਰ ਚੁਣੇ
ਵੋਟਾਂ ਦੀ ਗਿਣਤੀ ਦੇ ਵੇਰਵੇ
ਡੀਨ (ਵਿਦਿਆਰਥੀ ਭਲਾਈ) ਪ੍ਰੋ. ਇਮੈਨੁਅਲ ਨਾਹਰ ਵੱਲੋਂ ਜਾਰੀ ਕੀਤੀ ਲਿਸਟ ਮੁਤਾਬਕ ਪ੍ਰਧਾਨ ਚੇਤਨ ਚੌਧਰੀ ਨੂੰ 2792 ਵੋਟਾਂ ਪਈਆਂ, ਉਪ-ਪ੍ਰਧਾਨ ਚੁਣੇ ਰਾਹੁਲ ਕੁਮਾਰ ਨੂੰ 3520 ਵੋਟਾਂ, ਸਕੱਤਰ ਵਜੋਂ ਚੁਣੇ ਗਏ ਤੇਗਬੀਰ ਸਿੰਘ ਨੂੰ 3188 ਵੋਟਾਂ ਅਤੇ ਮਨਪ੍ਰੀਤ ਸਿੰਘ ਮਾਹਲ ਨੂੰ 3796 ਵੋਟਾਂ ਪਈਆਂ।
ਐੱਸਐਫਐੱਸ ਦੀ ਕਾਰਗੁਜ਼ਾਰੀ ਰਹੀ ਨਿਰਾਸ਼ਾਜਨਕ
ਪਿਛਲੇ ਸਾਲ ਵਿਦਿਆਰਥੀ ਕੌਂਸਲ ਚੋਣਾਂ ਵਿਚ ਐੱਸਐਫਐੱਸ ਦੀ ਕਨੂਪ੍ਰਿਆ ਨੇ ਪ੍ਰਧਾਨਗੀ ਦੀ ਚੋਣ ਜਿੱਤ ਕੇ ਇਤਿਹਾਸ ਰਚਿਆ ਸੀ ਅਤੇ ਵਿਰੋਧੀਆਂ ਪਾਰਟੀਆਂ ਦੇ ਪੰਜ ਉਮੀਦਵਾਰਾਂ ਨੂੰ ਕਰਾਰੀ ਹਾਰ ਦਿੱਤੀ ਸੀ। ਇਸ ਵਾਰ ਐੱਸਐਫਐਸ ਵੱਲੋਂ ਸਿਰਫ਼ ਪ੍ਰਧਾਨਗੀ ਦੇ ਅਹੁਦੇ ਲਈ ਪ੍ਰਿਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ ਜੋ ਕਿ ਤੀਜੇ ਨੰਬਰ ’ਤੇ ਰਹੀ ਜਦਕਿ ਇਸ ਵਾਰ ਵੀ ਮੁਕਾਬਲਾ ਐੱਸਐਫਐਸ ਨਾਲ ਹੀ ਸਮਝਿਆ ਜਾ ਰਿਹਾ ਸੀ। ਇਸ ਤੋਂ ਇਲਾਵਾ ਪ੍ਰਧਾਨਗੀ ਦੀ ਦੌੜ ਵਿਚ ਐਨਐੱਸਯੂਆਈ ਦੀ ਉਮੀਦਵਾਰ ਨਿਖਿਲ ਨਰਮੇਤਾ ਦੂਸਰੇ, ਏਬੀਵੀਪੀ ਦਾ ਪਾਰਸ ਰਤਨ ਚੌਥੇ ਨੰਬਰ ’ਤੇ ਰਿਹਾ।