ਚੰਡੀਗੜ੍ਹ (ਸਮਾਜਵੀਕਲੀ) : ਪੰਜਾਬ ਯੂਨੀਵਰਸਿਟੀ ਨੇ ਕੋਵਿਡ-19 ਮਹਾਮਾਰੀ ਕਰਕੇ ਵਿਦਿਅਕ ਸੈਸ਼ਨ 2020-21 ਵਾਸਤੇ ਲਏ ਜਾਣ ਵਾਲੇ ਵੱਖ-ਵੱਖ ਦਾਖਲਾ ਟੈਸਟਾਂ ਦੀਆਂ ਤਰੀਕਾਂ ਅੱਗੇ ਕਰ ਦਿੱਤੀਆਂ ਹਨ। ਯੂਨੀਵਰਸਿਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਪੀਯੂ-ਸੀਈਟੀ(ਯੂਜੀ) ਅਤੇ ਬੀਏ/ਬੀ.ਕਾੱਮ.ਐੱਲਐੱਲਬੀ (ਆਨਰਜ਼) -5 ਸਾਲਾ ਇੰਟੀਗ੍ਰੇਟਿਡ ਕੋਰਸ ਲਈ ਦਾਖਲਾ ਟੈਸਟ ਦੀ ਤਰੀਕ 4 ਅਕਤੂਬਰ (ਐਤਵਾਰ) ਨਿਰਧਾਰਿਤ ਕੀਤੀ ਗਈ ਹੈ।
ਸੀਈਟੀ (ਪੀਜੀ) ਦੀ ਤਰੀਕ 10 ਤੋਂ 11 ਅਕਤੂਬਰ (ਸ਼ਨੀਵਾਰ-ਐਤਵਾਰ), ਪੀਯੂ-ਮੀਟ ਅਤੇ ਲੀਟ ਦੇ ਟੈਸਟ 18 ਅਕਤੂਬਰ ਨੂੰ, ਤਿੰਨ ਸਾਲਾ ਐੱਲਐੱਲਬੀ ਕੋਰਸ ਲਈ ਟੈਸਟ 22 ਅਕਤੂਬਰ ਨੂੰ, ਐੱਮਬੀਏ (ਐਗਜ਼ੀਕਿਊਟਿਵ) ਫਾਰ ਯੂਸੋਲ ਲਈ 30 ਅਕਤੂਬਰ, ਐਮ.ਫਿੱਲ ਅਤੇ ਪੀਐੱਚ.ਡੀ. ਲਈ ਦਾਖਲਾ ਟੈਸਟ ਦੀ ਤਰੀਕ 7 ਨਵੰਬਰ ਨਿਰਧਾਰਿਤ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਵਧੇਰੇ ਜਾਣਕਾਰੀ ਲਈ ਪੀਯੂ ਦੀ ਵੈੱਬਸਾਈਟ ਦੇਖਣ ਦੀ ਸਲਾਹ ਦਿੱਤੀ ਗਈ ਹੈ।