ਯੂਨੀਵਰਸਿਟੀ ਵਿੱਚ ਫੀਸਾਂ ’ਚ ਕੀਤੇ ਵਾਧੇ ਖਿਲਾਫ਼ ਵਿਦਿਆਰਥੀ ਜਥੇਬੰਦੀਆਂ ਵੱਲੋਂ ਉਪ-ਕੁਲਪਤੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕੌਂਸਲ ਪ੍ਰਧਾਨ ਕਨੂਪ੍ਰਿਆ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਵਿਦਿਆਰਥੀਆਂ ਦੀਆਂ ਚੋਣਾਂ ਤੋਂ ਪਹਿਲਾਂ ਹੋ ਰਹੀ ਇਸ ਮੀਟਿੰਗ ਵਿਚ ਵਿਦਿਆਰਥੀ ਮੁੱਦਿਆਂ ’ਤੇ ਚਰਚਾ ਹੋਣੀ ਸੀ ਪਰ ਕੌਂਸਲ ਪ੍ਰਧਾਨ ਨੂੰ ਮੀਟਿੰਗ ਵਿਚ ਬੈਠਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਪੀਯੂ ਵਿਚ ਲੋਕਤੰਤਰ ਖ਼ਤਰੇ ਵਿਚ ਹੈ ਅਤੇ ਇੱਥੇ ਲੋਕਤੰਤਰ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਦਰਸਾ ਕੇ ਪਰਚੇ ਦਰਜ ਕਰਵਾਉਣ ਤੱਕ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਇਸੇ ਦੌਰਾਨ ਅੱਜ ਦੀ ਸੈਨੇਟ ਮੀਟਿੰਗ ਵਿਚ ਵੀ ਉਪ-ਕੁਲਪਤੀ ਵੱਲੋਂ ਡੀਨ (ਵਿਦਿਆਰਥੀ ਭਲਾਈ) ਦੇ ਮੁੱਦੇ ’ਤੇ ਬਹੁਮਤ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਕਨੂਪ੍ਰਿਆ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਤਾਨਾਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
INDIA ਪੀਯੂ: ਉਪ-ਕੁਲਪਤੀ ਨੇ ਹੰਗਾਮੇ ਕਾਰਨ ਸੈਨੇਟ ਮੀਟਿੰਗ ਵਿਚਾਲੇ ਛੱਡੀ