ਪੀਕੇਯੂ (ਬਾਗੀ) ਨੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐਸ ਐਮ ਓ ਨਾਲ ਕੀਤੀ ਮੁਲਾਕਾਤ

ਪ੍ਰਸ਼ਾਸਨ ਤੇ ਸਰਕਾਰ ਤੋਂ ਪਹਿਲਾਂ ਕਿਸਾਨ ਯੂਨੀਅਨ ਆਈ ਹਰਕਤ ਵਿੱਚ

ਐਬੂਲੈਂਸ, ਵੈਂਟੀਲੇਟਰ ਸਮੇਤ ਪੁੱਛੇ 9 ਸੁਆਲ

ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ) – ਕਿਸਾਨ ਜੱਥੇਬੰਦੀ ਪੀਕੇਯੂ (ਬਾਗੀ) ਦੇ ਆਗੂਆਂ ਦੀ ਟੀਮ ਨੇ ਸਥਾਨਕ ਸਿਵਲ ਹਸਪਤਾਲ ਚ’ ਐਸਐਮਓ ਡਾ. ਰਵਿੰਦਰ ਪਾਲ ਸ਼ੁਭ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਉਹਨਾਂ ਜੱਥੇਬੰਦੀ ਵਲੋਂ ਸਰਕਾਰੀ ਸਿਵਲ ਹਸਪਤਾਲ ਵਿੱਚ ਐਂਬੂਲੈਂਸ ਸਟਾਫ ਅਤੇ ਲੋੜੀਂਦੀ ਮਸ਼ੀਨਰੀ ਆਦਿ ਦੀ ਘਾਟ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਮੋਕੇ ਤੇ ਐਸਐਮਓ ਨੇ ਦੱਸਿਆ ਕਿ ਹਸਪਤਾਲ ਵਿੱਚ ਲੋੜੀਂਦੀ ਮਸ਼ੀਨਰੀ ਅਤੇ ਸਟਾਫ ਸੰਬੰਧੀ ਮਾਮਲਾ ਉਹਨਾਂ ਵਲੋਂ ਪਹਿਲਾਂ ਹੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ। ਆਗੂਆਂ ਨੇ ਐਸਐਮਓ ਨੂੰ ਮੰਗ ਪੱਤਰ ਸੋਂਪਿਆ ਜਿਸ ਵਿੱਚ ਕਾਰਪੋਰੇਸ਼ਨ ਦੀ ਐਂਬੂਲੈਂਸ,ਅਤੇ ਉੱਘੇ ਸਮਾਜ ਸੇਵਕ ਐਸਪੀ ਓਬਰਾਏ ਵੱਲੋਂ ਦਾਨ ਕੀਤੀ ਐਂਬੂਲੈਂਸ ਬਾਰੇ ਜਾਣਕਾਰੀ ਮੁਹਿਆ ਕਰਵਾਉਣ ਦੇ ਨਾਲ ਨਾਲ ਓਬਰਾਏ ਵੱਲੋਂ ਦਿੱਤੇ ਹੋਏ ਹੁਣ ਤੱਕ ਦੇ ਸਾਰੇ ਸਮਾਨ ਦੀ ਲਿਸਟ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਪੂਰਾ ਕਰਨ ਦੀ ਅਪੀਲ ਕੀਤੀ।

ਜੱਥੇਬੰਦੀ ਆਗੂ ਤਰਸੇਮ ਸਿੰਘ ਵਿੱਕੀ ਜੈਨਪੁਰ ਨੇ ਦੱਸਿਆ ਕਿ ਜੱਥੇਬੰਦੀ ਨੇ ਸੁਲਤਾਨਪੁਰ ਲੋਧੀ ਖੇਤਰ ਵਾਸੀਆਂ ਦੀਆਂ ਸੇਹਤ ਸਹੂਲਤਾਂ ਨੂੰ ਹੋਰ ਵਧੇਰੇ ਬੇਹਤਰ ਬਣਾਉਣ ਸੰਬੰਧੀ ਮੰਗ ਰੱਖੀ ਅਤੇ ਕੁਝ ਸ਼ੰਕਿਆਂ ਨੂੰ ਲੈਕੇ ਐਸਐਮਓ ਨਾਲ ਵਿਚਾਰ ਚਰਚਾ ਕੀਤੀ ਜਿਸ ਵਿੱਚ ਵੈਂਟੀਲੇਟਰ ਮਸ਼ੀਨਾਂ ਦੀ ਗਿਣਤੀ, ਜੱਚਾ ਬੱਚਾ ਕੇਂਦਰ ਦੇ 30 ਬੈਡਾਂ ਦੇ ਸਮਾਨ ਅਤੇ ਜੱਚਾ ਬੱਚਾ ਜਾਂਚ ਕੇਂਦਰ ਸੁਰੂ ਨਹੀਂ ਹੋ ਸਕਣ, ਠੇਕਾ ਮੁਲਾਜ਼ਮਾਂ ਦੀ ਗਿਣਤੀ, ਲੈਬੋਰੇਟਰੀ ਟੈਸਟਾਂ ਦਾ ਸਮਾਂ 10 ਵਜੇ ਤੱਕ ਨਾ ਸੀਮਿਤ ਰੱਖ ਕੇ ਇਸ ਸਮੇਂ ਵਿੱਚ ਵਾਧਾ ਕੀਤੇ ਜਾਣ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਤੋਂ ਬਾਅਦ ਹੁਣ ਤੱਕ ਦਾਨ ਵਿੱਚ ਮਿਲੇ ਸਮਾਨ ਅਤੇ ਰਕਮ ਸੰਬੰਧੀ ਜਾਣਕਾਰੀ ਸ਼ੇਅਰ ਕਰਨ ਅਤੇ 550 ਸਾਲਾਂ ਦਿਹਾੜੇ ਮੋਕੇ ਹਸਪਤਾਲ ਤੋਂ ਬਾਹਰ ਕਿਸੇ ਹਸਪਤਾਲ ਵਿੱਚ ਸ਼ਿਫਟ ਕੀਤੇ ਸਮਾਨ ਬਾਰੇ ਜਾਣਕਾਰੀ ਦੇਣ ਦੀ ਮੰਗ ਕੀਤੀ।

ਉਹਨਾਂ ਦੱਸਿਆ ਕਿ ਸੁਖਾਵੇਂ ਮਹੋਲ ਵਿੱਚ ਹੋਈ ਗੱਲਬਾਤ ਚ’ ਐਸਐਮਓ ਨੇ ਸੰਬੰਧਤ ਜਾਣਕਾਰੀ ਨੂੰ ਤਿੰਨ ਦਿਨਾਂ ਤੱਕ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਰਵਿੰਦਰ ਸਿੰਘ ਕੌਲੀਆਂ ਵਾਲ, ਡਾਕਟਰ ਗੁਰਦੀਪ ਸਿੰਘ ਭੰਡਾਲ,ਡਾਕਟਰ ਲਖਵਿੰਦਰ ਸਿੰਘ ਝੁੱਗੀਆਂ ਗੁਲਾਮ,ਨਿਸ਼ਾਨ ਸਿੰਘ ਪੱਸਣ ਕਦੀਮ,ਹਰਪੀ੍ਤ ਸਿੰਘ ਪੱਸਣ ਕਦੀਮ,ਜਗਰੂਪ ਸਿੰਘ ਡਡਵਿੰਡੀ,ਜੋਬਨ ਪੀ੍ਤ ਸਿੰਘ ਡਡਵਿੰਡੀ, ਸਨਦੀਪ ਸਿੰਘ ਡਡਵਿੰਡੀ,ਹਰਦਿਆਲ ਸਿੰਘ ਡਡਵਿੰਡੀ, ਜਸਪਾਲ ਸਿੰਘ ਡਡਵਿੰਡੀ,ਰਣਜੀਤ ਸਿੰਘ ਡਡਵਿੰਡੀ,ਜਰਮਨ ਜੀਤ ਸਿੰਘ ਲੱਖਵਰਿਆਂ,ਸੁਖਵਿੰਦਰ ਸਿੰਘ ਪੱਸਣ ਕਦੀਮ,ਡਾਕਟਰ ਕੁਲਜੀਤ ਸਿੰਘ ਤਲਵੰਡੀ ਚੌਧਰੀਆਂ,ਹਰਜਿੰਦਰ ਸਿੰਘ ਢੋਟ, ਸੁੱਖਪੀ੍ਤ ਸਿੰਘ ਰਾਮੇ,ਬੋਹੜ ਸਿੰਘ ਹਜਾਰਾ,ਮਨਜਿੰਦਰ ਸਿੰਘ ਕਪੂਰਥਲਾ,ਅਜੇ ਸਿੰਘ ਮੱਲੀ, ਜੁਗਰਾਜ ਸਿੰਘ ਮੱਲੀ,ਦਿਲਬਰ ਸਿੰਘ ਰਣਧੀਰਪੁਰ,ਪਰਮਜੀਤ ਸਿੰਘ ਜੱਬੋਵਾਲ, ਮੰਗਤ ਸਿੰਘ ਜੱਬੋਵਾਲ ਆਦਿ ਆਗੂ ਹਾਜਰ ਸਨ।

Previous articleਮਿਸ਼ਨ ਹਰਿਆਲੀ ਮੁਹਿੰਮ ਤਹਿਤ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੇ ਵਿਦਿਆਰਥੀਆਂ ਵੱਡੀ ਗਿਣਤੀ ਵਿੱਚ ਪੌਦੇ ਲਗਾਏ
Next articleਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐੱਸ ਜੀ ਪੀ ਸੀ ਤੇ ਸ੍ਰੋਮਣੀ ਅਕਾਲੀ ਦਲ ਦੁਆਰਾ ਜ਼ਿਲ੍ਹਾ ਡੀ ਸੀ ਦਫਤਰ ਅੱਗੇ ਧਰਨਾ