ਨਵੀਂ ਦਿੱਲੀ (ਸਮਾਜਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਇਕ ਨਵੀਂ ਜੀਵਨੀ ਜਾਰੀ ਕੀਤੀ ਗਈ ਹੈ। ਇਸ ਵਿਚ ਉਨ੍ਹਾਂ ਨਾਲ ਜੁੜੇ ਘੱਟ ਸੁਣੇ ਜਾਂ ਅਣਸੁਣੇ ਕਿੱਸਿਆਂ ਨਾਲ ਹੀ ਉਨ੍ਹਾਂ ਦੇ ਬਚਪਨ ਦੀਆਂ ਦੁਰਲੱਭ ਤਸਵੀਰਾਂ ਵੀ ਹਨ। ਕਿਤਾਬ ਦਾ ਨਾਂ ‘ਨਰਿੰਦਰ ਮੋਦੀ : ਸਮਰਿਧੀ ਕੇ ਹਰਕਾਰੇ ਔਰ ਵਿਸ਼ਵ ਸ਼ਾਂਤੀ ਕੇ ਦੇਵਦੂਤ’ ਹੈ। ਮੋਦੀ ਦੇ ਬਤੌਰ ਪ੍ਰਧਾਨ ਮੰਤਰੀ ਚੇ ਸਾਲ ਪੂਰੇ ਕਰਨ ‘ਤੇ ਦੇਸ਼ ਦੇ ਸਾਬਕਾ ਚੀਫ ਜਸਟਿਸ ਕੇਜੀ ਬਾਲਕ੍ਰਿਸ਼ਣਨ ਨੇ ਇਸ ਨੂੰ ਜਾਰੀ ਕੀਤਾ ਹੈ।
ਲਾਕਡਾਊਨ ਕਾਰਨ ਇਸ ਕਿਤਾਬ ਦੀ ਰਿਲੀਜ਼ ਇਸੇ ਸ਼ੁੱਕਰਵਾਰ ਨੂੰ ਆਨਲਾਈਨ ਕੀਤੀ ਗਈ ਸੀ। ਇਸ ਕਿਤਾਬ ਦੇ ਸਹਿ-ਲੇਖ ਅਦਿਸ਼ ਸੀ ਅਗਰਵਾਲ ਤੋਂ ਇਲਾਵਾ ਇਸ ਮੌਕੇ ‘ਤੇ ਅਮਰੀਕਾ ਅਤੇ ਭਾਰਤ ਦੇ ਕਈ ਪਤਵੰਤੇ ਮੌਜੂਦ ਸਨ। ਇਸ ਕਿਤਾਬ ਦੇ ਸਹਿ-ਲੇਖਕ ਅਗਰਵਾਲ ਕੌਮਾਂਤਰੀ ਨਿਆਂ ਪ੍ਰਰੀਸ਼ਦ ਦੇ ਪ੍ਰਧਾਨ ਅਤੇ ਆਲ ਇੰਡੀਆ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਨ। ਇਸ ਕਿਤਾਬ ਦੀ ਲੇਖਿਕਾ ਅਤੇ ਕਵਿੱਤਰੀ ਐਲਿਜ਼ਾਬੈੱਥ ਹੋਰਨ ਹਨ। ਇਸ ਕਿਤਾਬ ਦੇ ਸਬੰਧ ਵਿਚ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਕਿਤਾਬ ‘ਚ ਮੋਦੀ ਦੇ ਬਚਪਨ ਦੀਆਂ ਦੁਰਲੱਭ ਤਸਵੀਰਾਂ ਦੇ ਨਾਲ ਹੀ ਉਨ੍ਹਾਂ ਦੀ ਸ਼ੁਰੂਆਤੀ ਜ਼ਿੰਦਗੀ ਦੇ ਅਣਦੇਖੇ ਪਹਿਲੂ ਵੀ ਸਾਹਮਣੇ ਰੱਖੇ ਗਏ ਹਨ।