ਪੀਐੱਮ ਕੇਅਰਜ਼ ਫੰਡ ਦਾ ਆਡਿਟ ਹੋਵੇ: ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ (ਸਮਾਜਵੀਕਲੀ)  – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਵਿੱਚ ਕਿਹਾ ਹੈ ਕਿ ਆਮ ਲੋਕਾਂ ਤੋਂ ਕਰੋਨਾਵਾਇਰਸ ਖ਼ਿਲਾਫ਼ ਲੜਾਈ ਦੇ ਨਾਮ ’ਤੇ ਲਏ ਜਾ ਰਹੇ ਪੈਸੇ ਦੇ ਮਾਮਲੇ ਵਿੱਚ ਪੀਐੱਮ ਕੇਅਰਜ਼ ਫੰਡ ਦਾ ਸਰਕਾਰੀ ਆਡਿਟ ਹੋਣਾ ਚਾਹੀਦਾ ਹੈ।

ਉਨ੍ਹਾਂ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ ਲੋਕਾਂ ਤੋਂ ਪੀਐੱਮ ਕੇਅਰਜ਼ ਫੰਡ ਵਿੱਚ 100-100 ਰੁਪਏ ਦਾ ਯੋਗਦਾਨ ਪਾਉਣ ਲਈ ਜ਼ਿਲ੍ਹਾ ਅਧਿਕਾਰੀ ਦੇ ਕਥਿਤ ਹੁਕਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦੇ ਕਈ ਪੂੰਜੀਪਤੀਆਂ ਦੇ 68000 ਕਰੋੜ ਰੁਪਏ ਦੇ ਕਰਜ਼ੇ ਖੂਹ ਖਾਤੇ ਵਿੱਚ ਪਾਉਣ ਦਾ ਵੀ ਆਡਿਟ ਹੋਣਾ ਚਾਹੀਦਾ ਹੈ।

Previous articleਇਕਾਂਤਵਾਸ ‘ਚ ਭੇਜੇ ਮਜ਼ਦੂਰਾਂ ਨੇ ਸੜਕ ਜਾਮ ਕੀਤੀ
Next articleਲੌਕਡਾਊਨ: ਗਰੀਨ ਤੇ ਔਰੇਂਜ ਜ਼ੋਨਾਂ ਵਿੱਚ ਖੁੱਲ੍ਹਣਗੇ ਸੈਲੂਨ