ਪੀਐੱਮਸੀ: ਵਰਿਆਮ ਸਿੰਘ ਦਾ 9 ਤੱਕ ਪੁਲੀਸ ਰਿਮਾਂਡ

ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀਐੱਮਸੀ) ਵਿੱਚ 4,335 ਕਰੋੜ ਰੁਪਏ ਦੇ ਘੁਟਾਲੇ ਸਬੰਧੀ ਗ੍ਰਿਫ਼ਤਾਰ ਕੀਤੇ ਬੈਂਕ ਦੇ ਸਾਬਕਾ ਚੇਅਰਮੈਨ ਵਰਿਆਮ ਸਿੰਘ ਦਾ ਅੱਜ ਸਥਾਨਕ ਅਦਾਲਤ ਨੇ 9 ਅਕਤੂਬਰ ਤੱਕ ਪੁਲੀਸ ਰਿਮਾਂਡ ਦਿੱਤਾ ਹੈ।
ਮੁੰਬਈ ਪੁਲੀਸ ਦੀ ਆਰਥਿਕ ਅਪਰਾਧ ਸ਼ਾਖ਼ਾ ਵਲੋਂ ਸ਼ਨਿੱਚਰਵਾਰ ਨੂੰ ਮਾਹਿਮ ਗਿਰਜਾਘਰ ਖੇਤਰ ਵਿਚੋਂ ਕਾਬੂ ਕੀਤਾ ਗਿਆ ਵਰਿਆਮ ਸਿੰਘ (68) ਇਸ ਕੇਸ ਸਬੰਧੀ ਗ੍ਰਿਫ਼ਤਾਰ ਕੀਤਾ ਚੌਥਾ ਵਿਅਕਤੀ ਹੈ। ਇਸ ਤੋਂ ਪਹਿਲਾਂ ਆਰਥਿਕ ਅਪਰਾਧ ਸ਼ਾਖ਼ਾ ਵਲੋਂ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜੁਆਏ ਥੌਮਸ ਅਤੇ ਹਾਊਸਿੰਗ ਡਿਵੈਲਪਮੈਂਟ ਐਂਡ ਇਨਫਰਾਸਟ੍ਰੱਕਚਰ ਲਿਮਿਟਡ ਗਰੁੱਪ (ਐੱਚਡੀਆਈਐੱਲ) ਦੇ ਪ੍ਰਮੋਟਰਾਂ ਰਾਕੇਸ਼ ਅਤੇ ਸਾਰੰਗ ਵਧਾਵਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿੰਘ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਘਪਲੇ ਲਈ ਐੱਮਡੀ ਹੋਣ ਨਾਤੇ ਥੌਮਸ ਜ਼ਿੰਮੇਵਾਰ ਹੈ ਅਤੇ ਉਸ ਦੇ ਮੁਵੱਕਿਲ ਦੀ ਐੱਚਡੀਆਈਐੱਲ ਨੂੰ ਕਰਜ਼ੇ ਜਾਰੀ ਕਰਨ ਵਿੱਚ ਕੋਈ ਭੂਮਿਕਾ ਨਹੀਂ ਹੈ।

Previous articleਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਲਈ ਹੁਣ ਅਰਜ਼ੀ ਦਾਇਰ ਕਰੇਗੀ ਸਰਕਾਰ
Next articleਕੈਪਟਨ ਵਲੋਂ ਕੈਂਸਰ ਪੀੜਤ ਕਸ਼ਮੀਰੀ ਵਿਦਿਆਰਥੀ ਦੀ ਸਹਾਇਤਾ ਦਾ ਭਰੋਸਾ