ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ(ਪੀਐੱਮਸੀ) ਬੈਂਕ ਦੇ ਪ੍ਰੇਸ਼ਾਨ ਖਾਤਾਧਾਰਕਾਂ ਨੇ ਅੱਜ ਪੈਸੇ ਦੀ ਅਦਾਇਗੀ ਨੂੰ ਲੈ ਕੇ ਰਿਜ਼ਰਵ ਬੈਂਕ ਦੇ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਵਿੱਚ ਵੱਡੀ ਗਿਣਤੀ ਸੀਨੀਅਰ ਸਿਟੀਜ਼ਨਾਂ ਤੇ ਔਰਤਾਂ ਦੀ ਸੀ। ਖਾਤਾਧਾਰਕਾਂ ਨੇ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਮੁਜ਼ਾਹਰਾ ਕੀਤਾ ਤੇ ਬਾਅਦ ’ਚ ਇਕ ਵਫ਼ਦ ਨੇ ਚੀਫ਼ ਜਨਰਲ ਮੈਨੇਜਰ ਰੈਂਕ ਦੇ ਅਧਿਕਾਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ।
ਦੱਸਣਯੋਗ ਹੈ ਕਿ ਮਹੀਨਾ ਪਹਿਲਾਂ ਪੀਐੱਮਸੀ ਬੈਂਕ ਵਿੱਚ 4355 ਕਰੋੜ ਰੁਪਏ ਦਾ ਘੁਟਾਲੇ ਸਾਹਮਣੇ ਆਉਣ ਬਾਅਦ ਰਿਜ਼ਰਵ ਬੈਂਕ ਨੇ ਬੈਂਕ ਦੇ ਕੰਮਕਾਜ ’ਤੇ ਰੋਕ ਲਾ ਦਿੱਤੀ ਸੀ। ਉਦੋਂ ਖਾਤਾਧਾਰਕਾਂ ਦੇ 1000 ਰੁਪਏ ਤੋਂ ਵੱਧ ਪੈਸਾ ਕੱਢਣ ’ਤੇ ਰੋਕ ਲਾ ਦਿੱਤੀ ਗਈ ਸੀ ਜਿਸ ਕਾਰਨ ਖਾਤਾਧਾਰਕਾਂ ਵਿੱਚ ਘਬਰਾਹਟ ਤੇ ਡਰ ਫੈਲ ਗਿਆ ਸੀ। ਬਾਅਦ ਵਿੱਚ ਪੈਸੇ ਕਢਾਉਣ ਦੀ ਦਰ ਨੂੰ ਵਧਾ ਕੇ 40 ਹਜ਼ਾਰ ਕਰ ਦਿੱਤਾ ਗਿਆ ਸੀ। ਬੀਤੇ ਇਕ ਮਹੀਨੇ ਵਿੱਚ ਪੰਜ ਖਾਤਾਧਾਰਕਾਂ ਜਿਨ੍ਹਾਂ ਦੀ ਬੈਂਕ ਵਿੱਚ ਵੱਡੀ ਰਕਮ ਫਸ ਗਈ ਸੀ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਇਕ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ ਸੀ।
INDIA ਪੀਐੱਮਸੀ ਖਾਤਾਧਾਰਕਾਂ ਵੱਲੋਂ ਰਿਜ਼ਰਵ ਬੈਂਕ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ