ਮੁੰਬਈ (ਸਮਾਜ ਵੀਕਲੀ) : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਤੇ ਐੱਮਡੀ ਚੰਦਾ ਕੋਛੜ, ਉਸ ਦੇ ਪਤੀ ਦੀਪਕ ਕੋਛੜ ਅਤੇ ਵੀਡੀਓਕਾਨ ਗਰੁੱਪ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਖ਼ਿਲਾਫ਼ ਕਾਲੇ ਧਨ ਨੂੰ ਸਫ਼ੇਦ ਬਣਾਉਣ ਦੇ ਮਾਮਲੇ ਵਿੱਚ ਪਹਿਲੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਚਾਰਜਸ਼ੀਟ ਪੀਐੱਮਐੱਲੲੇ ਤਹਿਤ ਦਾਖ਼ਲ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਚਾਰਜਸ਼ੀਟ ਮੁੰਬਈ ਦੀ ਵਿਸ਼ੇਸ਼ ਅਦਾਲਤ ਵਿੱਚ ਮੰਗਲਵਾਰ ਨੂੰ ਦਰਜ ਕੀਤੀ ਗਈ ਸੀ ਤੇ ਕੋਰਟ ਨੇ ਅਜੇ ਤਕ ਇਸ ਦਾ ਨੋਟਿਸ ਨਹੀਂ ਲਿਆ। ਕੇਂਦਰੀ ਜਾਂਚ ੲੇਜੰਸੀ ਨੇ ਦੀਪਕ ਕੋਛੜ ਖਿਲਾਫ਼ ਫੌਜਦਾਰੀ ਕੇਸ ਦਰਜ ਕਰਨ ਮਗਰੋਂ ਸਤੰਬਰ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।
HOME ਪੀਐੱਮਐੱਲਏ ਕੇਸ: ਈਡੀ ਵੱਲੋਂ ਚੰਦਾ ਕੋਛੜ, ਦੀਪਕ ਕੋਛੜ ਤੇ ਧੂਤ ਖ਼ਿਲਾਫ਼ ਪਹਿਲੀ...