ਪੀਐੱਨਬੀ ਘੁਟਾਲਾ: ਫੋਰੈਂਸਿਕ ਆਡਿਟ ’ਚ ਚੋਕਸੀ ਤੇ ਮੋਦੀ ਦੀ ਹੇਰਾਫੇਰੀ ਦਾ ਪਰਦਾਫਾਸ਼

ਪੰਜਾਬ ਨੈਸ਼ਨਲ ਬੈਂਕ ਦੇ 13500 ਕਰੋੜ ਦਾ ਘੁਟਾਲਾ ਜਿਸ ਵਿੱਚ ਹੀਰਿਆਂ ਦੇ ਭਗੌੜੇ ਵਪਾਰੀ ਮੇਹੁਲ ਚੌਕਸੀ ਅਤੇ ਉਸ ਦਾ ਭਾਣਜਾ ਨੀਰਵ ਮੋਦੀ ਸ਼ਾਮਲ ਹਨ, ਦੇ ਫੋਰੈਂਸਿਕ ਆਡਿਟ ਵਿੱਚ ਇਹ ਨਵੀਂ ਗੱਲ ਸਾਹਮਣੇ ਆਈ ਹੈ, ਦੋਵਾਂ ਵਿਰੁੱਧ ਮੁੱਢਲੇ ਤੌਰ ਉੱਤੇ ਦੋਸ਼ ਬਣਦਾ ਹੈ ਕਿਵੇਂ ਉਨ੍ਹਾਂ ਨੇ ਆਪਣੇ ਕਾਲੇ ਧਨ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ।
ਬੈਲਜੀਅਮ ਦੀ ਫਰਮ ਬੀਡੀਓਜ਼ ਦੀ ਭਾਰਤੀ ਸ਼ਾਖਾ ਵੱਲੋਂ ਕੀਤੇ ਆਡਿਟ ਦੀ ਸ਼ੁਰੂਆਤ ਵਿੱਚ ਪਤਾ ਚੱਲਿਆ ਹੈ ਕਿ ਚੋਕਸੀ ਦੀ ਕੰਪਨੀ ਗੀਤਾਂਜਲੀ ਜੈੱਮਜ਼ ਲਿਮਿਟਡ ਨੇ ਕਿਸ ਤਰ੍ਹਾਂ ਕੱਚੇ ਹੀਰਿਆਂ ਦੀ ਬਰਾਮਦ ਲਈ ਉਸ ਹੀ ਬੈਂਕ ਦੇ ਵਿੱਚ ਆਮ ਖਾਤੇ ਦੀ ਵਰਤੋਂ ਕੀਤੀ। ਕੱਚੇ ਹੀਰਿਆਂ ਦੀ ਬਰਾਮਦ ਕਰਨ ਵਾਲੀਆਂ ਫਰਮਾਂ 4ਸੀਐੱਸ ਡਾਇਮੰਡ ਲਿਮਿਟਡ, ਈਐੱਮਏ ਡਾਇਮੰਡ ਐੱਲਪੀ ਦਾ ਇਜ਼ਰਾਈਲ ਦੇ ਡਿਸਕਾਊਂਟ ਬੈਂਕ ਵਿੱਚ ਇੱਕ ਹੀ ਖਾਤਾ ਸੀ ਅਤੇ ਤਲਅਵੀਵ ਕਰਾਊਨ ਏਆਈਐੈੱਮ ਲਿਮਿਟਡ, ਤੇਈਪਿੰਗਆਂਗ ਟਰੇਡਿੰਗ ਲਿਮਿਟਡ ਦਾ ਯੂਕੋ ਬੈਂਕ ਹਾਂਗਕਾਂਗ ਵਿੱਚ ਇੱਕ ਹੀ ਖਾਤਾ ਸੀ।
ਮਿਊਨਿਖ ਜੈੱਮਜ਼ ਐੱਲਐੱਲਸੀ, ਸਾਓਮਿਲ ਡਿਆਮ ਐੱਲਐੱਲਸੀ ਦਾ ਵੀ ਜੇਪੀ ਮੌਰਗਨ ਚੇਜ਼ ਨਿਊਯਾਰਕ ਵਿੱਚ ਇੱਕ ਹੀ ਖਾਤਾ ਸੀ। ਫੋਰੈਂਸਿਕ ਆਡਿਟ ਟੀਮ ਨੇ ਇਹ ਪਤਾ ਲਾਇਆ ਕਿ ਚੌਕਸੀ ਦੀਆਂ ਕੰਪਨੀਆਂ ਨੇ ਜੋ ਭਾਈਵਾਲ ਕਿਤੇ ਹੋਂਦ ਹੀ ਨਹੀਂ ਰੱਖਦੇ, ਉਨ੍ਹਾਂ ਦੇ ਨਾਲ ਭਾਰੀ ਲੈਣ ਦੇਣ ਦਿਖਾਇਆ ਅਤੇ ਇਸ ਲਈ ਇੱਕ ਹੀ ਬਿਲ ਨੂੰ ਵਰਤ ਕੇਬਰਾਮਦਾਂ ਦੀਆਂ ਕਈ ਕਈ ਐਂਟਰੀਆਂ ਦਿਖਾਈਆਂ।ਇਸ ਤਰ੍ਹਾਂ ਆਪਣੇ ਕਾਲੇ ਧਨ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਮੁੰਬਈ ਅਧਾਰਤ ਬੈਂਕ ਇੰਡੀਆ (ਬੀਓਆਈ) ਦੇ ਕੀਤੇ ਫੋਰੈਂਸਿਕ ਆਡਿਟ ਤੋਂ ਪਤਾ ਚੱਲਿਆ ਹੈ ਕਿ ਜਿਨ੍ਹਾਂ ਭਾਈਵਾਲ ਕੰਪਨੀਆਂ ਦੀ ਕੋਈ ਹੋਂਦ ਹੀ ਨਹੀਂ ਹੈ, ਉਨ੍ਹਾਂ ਵਿੱਚ ਪ੍ਰੀਮੀਅਰ ਇੰਟਰਟਰੇਡ, ਏਸ਼ੀਅਨ ਕਾਰਪੋਰੇਸ਼ਨ ਅਤੇ ਆਇਰਿਸ ਮਰਕਨਟਾਈਲ ਆਦਿ ਹਨ।
ਪੀਐੱਨਬੀ ਨੇ ਬੀਓਆਈ ਨੂੰ ਇਹ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਜਾਅਲੀ ਲੈੱਟਰਜ਼ ਆਫ ਅੰਡਰਟੇਕਿੰਗ ਨਾਲ 3032.12 ਕਰੋੜ ਅਤੇ1799.36 ਕਰੋੜ ਦੇ ਐੱਫਐੱਲਸੀਜ਼ ਚੋਕਸੀ ਦੀਆਂ ਕੰਪਨੀਆਂ ਗੀਤਾਂਜਲੀ ਜੈੰਮਜ਼ ਲਿਮਿਟਿਡ ਅਤੇ ਜਿਲੀ ਇੰਡੀਆ ਲਿਮਿਟਡ ਅਤੇ ਨਕਸ਼ਤਰਾ ਬਰਾਂਡਜ਼ ਨੂੰ ਜਾਰੀ ਕੀਤੇ ਗਏ।

Previous articleਜਿਨਸੀ ਸ਼ੋਸ਼ਣ: ਪੀੜਤ ਡਾਕਟਰ ਤੇ ਛੇ ਲੜਕੀਆਂ ਗ੍ਰਿਫ਼ਤਾਰ
Next articleਔਰਤਾਂ ਦਾ ਸ਼ੋਸ਼ਣ ਰੋਕਣ ਲਈ ਸਿਰਫ਼ ਕਾਨੂੰਨ ਬਣਾਉਣਾ ਹੱਲ ਨਹੀਂ: ਵੈਂਕਈਆ ਨਾਇਡੂ