ਪਿੰਡ ਸੰਘੇ ਜਗੀਰ ਵਿਖੇ ਦਰਬਾਰ ਬਾਬਾ ਚੁੱਪ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਦੋ ਦਿਨਾਂ ਮੇਲਾ ਸਮਾਪਤ 

ਪਿੰੰਡ ਸੰਘੇ ਜਗੀਰ ਵਿਖੇ ਦਰਬਾਰ ਬਾਬਾ ਚੁੱਪ ਸ਼ਾਹ ਜੀ ਦੇ ਮੇਲੇ ਦੀਆਂ ਵੱਖ-ਵੱਖ ਤਸਵੀਰਾਂ – ਫੋਟੋ ਤੇ ਵੇਰਵਾਂ – ਹਰਜਿੰਦਰ ਛਾਬੜਾ 
              ਗਾਇਕ ਖਾਨ ਸਾਬ , ਸਰਫੂ ਸਦੀਕ – ਰਣਬੀਰ ਕੋਰ ,ਹਰਮੇਸ਼ ਰਸੀਲਾ, ਅਮਰ ਸਿੰਘ ਅਮਰ, ਜੋਤੀ ਸਭਰਵਾਲ, ਨੀਰਜ ਕੁਮਾਰ ਨੇ ਦਰਬਾਰ ਤੇ ਸੱਭਿਆਚਾਰਕ ਗੀਤਾ ਰਾਹੀ ਹਾਜ਼ਰੀ ਲਗਾਈ
                         ਨੂਰਮਹਿਲ – (ਹਰਜਿੰਦਰ ਛਾਬੜਾ)  ਦਰਬਾਰ ਬਾਬਾ ਚੁੱਪ ਸ਼ਾਹ ਜੀ ਪ੍ਬੰਧਕ ਕਮੇਟੀ( ਰਜਿ) ਐਨ.ਆਰ.ਆਈ ਵੀਰ ਅਤੇ ਗਾ੍ਮ ਪੰਚਾਇਤ, ਸਮੂਹ ਨਗਰ ਨਿਵਾਸੀ ਸੰਘੇ ਜਗੀਰ ਵੱਲੋ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਇਸ ਮੇਲੇ ਤੇ ਝੰਡੇ , ਚਿਰਾਗ ਅਤੇ ਚਾਦਰ ਦੀ ਰਸਮ ਦਰਬਾਰ ਬਾਬਾ ਚੁੱਪ ਸ਼ਾਹ ਜੀ ਪ੍ਬੰਧਕ ਕਮੇਟੀ ਵੱਲੋ ਕੀਤੀ ਗਈ। ਇਸ ਮੇਲੇ ਤੇ ਸਭਿਆਚਾਰਕ ਪੋ੍ਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੇਲੇ ਤੇ ਗਾਇਕ ਖਾਨ ਸਾਬ, ਹਰਮੇਸ਼ ਰਸੀਲਾ ,ਪੀ੍ਤ ਮਾਲੜੀ ,ਉਸਤਾਦ ਜਮਨਾ ਰਸੀਲਾ, ਗੁਰਪੀ੍ਤ ਗੋਪੀ, ਜੀਵਨ ਗਿੱਲ , ਜੋਤੀ ਸੱਭਰਵਾਲ , ਵਿਜੇ ਕੇਲੈ , ਆਰ ਦੀਪ , ਨੀਰਜ ਕੁਮਾਰ, ਮਨਵੀਰ ਰਾਣਾ, ਹੈਪੀ ਨਾਹਰ ਨੇ ਦਰਬਾਰ ਬਾਬਾ ਚੁੱਪ ਸ਼ਾਹ ਜੀ ਦੇ ਦਰਬਾਰ ਤੇ ਸੂਫੀ ਕਲਾਮ ਤੇ ਸੱਭਿਆਚਾਰਕ ਪੋ੍ਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਡਾ. ਇਦਾ ਘਈ ਨੇ ਮੰਚ ਦੀ ਭੂਮਿਕਾ ਨਿਭਾਈ। ਇਸ ਮੇਲੇ ਤੇ ਠੰਡੇ ਜਲ ਛਬੀਲ ਤੇ ਗੁਰੂ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੇਲੇ ਤੇ ਪਿ੍ਥੀ ਸਿੰਘ ਭੰਡਾਲ ਤੇ ਰਾਜੂ ਭੰਡਾਲ ਅਮਰੀਕਾ ਦੇ ਪਰਿਵਾਰ  ਵੱਲੋ ਮੇਲੇ ਤੇ ਸਮੂੰਹ ਸੰਗਤਾ ਨੂੰ ਵਿਧਾਈ ਭੇਜੀ ਗਈ।
                         ਇਸ ਮੌਕੇ ਤੇ ਮੁੱਖ ਸੇਵਾਦਾਰ ਗੁਰਸ਼ਨ ਰਾਏ, ਕਸ਼ਮੀਰੀ ਲਾਲ ਸਰਪੰਚ , ਸੰਤੋਖ ਲਾਲ, ਬਲਵਿੰਦਰ, ਗੁਰਮੀਤ ਲਾਲ, ਰਵੀ ਕੁਮਾਰ, ਸਰਬਜੀਤ, ਪਵਿੱਤਰ ਸਿੰਘ, ਜਤਿੰਦਰ ਕੁਮਾਰ, ਕੇਵਲ ਸਿੰਘ ਰੰਧਾਵਾ, ਰਾਜੂ ਭੰਡਾਲ, ਜਸਵੀਰ ਕੁਮਾਰ ਯੂਕੇ, ਚੈਨ ਰਾਮ ਯੂਕੇ, ਅਸ਼ਵਨੀ ਯੂਕੇ, ਤਰਸੇਮ ਕੋਰ ਗਰਚਾ ਕਨੇਡਾ, ਹਰਬੰਸ ਲਾਲ, ਕੁਲਵਿੰਦਰ ਕੁਮਾਰ ਸੰਘਾ , ਹੰਸ ਰਾਜ ਸਿੱਧੂ , ਦੇਵ ਰਾਜ ਸੁੰਮਨ ਆਦਿ ਨੇ ਹਾਜ਼ਰ ਸਨ।
Previous articleਭਾਰਤ ਦਾ ਚਿੱਲੀ ਖ਼ਿਲਾਫ਼ ਸੈਮੀ-ਫਾਈਨਲ ਅੱਜ
Next articleShami hat-trick seals deal for India in thriller against Afghanistan