(ਸਮਾਜ ਵੀਕਲੀ): ਜਿਲਾ ਸੰਗਰੂਰ ਦੇ ਪਿੰਡ ਮਾਨਵਾਲਾ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੁਆਰਾ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਨੌਜਵਾਨ ਅਤੇ ਬੱਚੇ ਸ਼ਾਮਿਲ ਹੋਏ। ਇਹ ਪ੍ਰੋਗਰਾਮ ਪਿੰਡ ਮਾਨਵਾਲਾ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਨੌਜਵਾਨਾਂ ਦੁਆਰਾ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਖੇਡ ਮੈਦਾਨ ਤੱਕ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਕੈਂਡਲ ਮਾਰਚ ਕੱਢਿਆ ਗਿਆ। ਬੁਲਾਰੇ ਦੇ ਰੂਪ ਵਿੱਚ ਇਨਸਾਨੀਅਤ ਕਿਤਾਬ ਦੇ ਲੇਖਕ ਅਤੇ ਸਮਾਜ ਸੇਵੀ ਅਮਨ ਜੱਖਲਾਂ ਜੀ ਪਹੁੰਚੇ, ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਫਲਸਫੇ ਨੂੰ ਬੜੇ ਵਿਲੱਖਣ ਤਰੀਕੇ ਨਾਲ ਨੌਜਵਾਨਾਂ ਅੱਗੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਭਗਤ ਸਿੰਘ ਅੰਦਰ ਐਨੀ ਦਲੇਰੀ ਹੋਣ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਹਿਤ ਦਾ ਰਿਹਾ। ਉਨ੍ਹਾਂ ਨੇ ਭਗਤ ਸਿੰਘ ਦੇ ਫਲਸਫੇ ਨੂੰ ਬਾਬਾ ਸਾਹਿਬ ਅੰਬੇਡਕਰ ਨਾਲ ਜੋੜ ਕੇ ਬੱਚਿਆਂ ਅਤੇ ਨੌਜਵਾਨਾਂ ਅੱਗੇ ਪੜਨ ਜੁੜਨ ਅਤੇ ਸੰਘਰਸ ਕਰਨ ਦੀਆਂ ਬਾਰੀਕੀਆਂ ਨੂੰ ਪੇਸ਼ ਕੀਤਾ ਤਾਂ ਜੋ ਇੱਕ ਚੰਗੇ ਅਤੇ ਖੁਸ਼ਹਾਲ ਸਮਾਜ ਦੀਆਂ ਨੀਹਾਂ ਰੱਖੀਆਂ ਜਾ ਸਕਣ। ਇਸ ਪ੍ਰੋਗਰਾਮ ਵਿੱਚ ਕੁਲਵਿੰਦਰ ਸਿੰਘ, ਗੋਲਡੀ ਸਿੰਘ ਅਤੇ ਕਲੱਬ ਦੇ ਹੋਰ ਨੌਜਵਾਨ ਸਾਥੀਆਂ ਦਾ ਵਿਸੇਸ਼ ਸਹਿਯੋਗ ਰਿਹਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly