ਵਿਕਾਸ ਕਾਰਜਾਂ ਨੂੰ ਪੂਰਨ ਕਰਨ ਦੇ ਲਈ ਖਰਚ ਕੀਤੇ ਜਾ ਰਹੇ ਨੇ ਕਰੋੜਾਂ ਰੁਪਏ -ਚੀਮਾ
ਹੁਸੈਨਪੁਰ (ਕੌੜਾ) (ਸਮਾਜ ਵੀਕਲੀ) –ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਜਿੱਥੇ ਸੁੰਦਰ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਥੇ ਹੀ ਨੌਜਵਾਨਾਂ ਦੇ ਖੇਡਣ ਦੇ ਲਈ ਖੇਡ ਸਟੇਡੀਅਮ ਬਣਾਉਣ ਦੇ ਵੀ ਯਤਨ ਜਾਰੀ ਹਨ। ਇਹ ਸ਼ਬਦ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਬੀਬੜੀ ਵਿੱਚ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਸੋਢੀ ਬੀਬੜੀ ਅਤੇ ਸਰਪੰਚ ਜਸਵੀਰ ਸਿੰਘ ਰਾਣਾ ਦੀ ਅਗਵਾਈ ਵਿਚ ਨਰੇਗਾ ਦੇ ਅਧੀਨ ਬਣਾਈ ਜਾ ਰਹੀ ਸੁੰਦਰ ਪਾਰਕ ਬਣਾਉਣ ਦੇ ਲਈ ਇੱਟ ਰੱਖ ਕੇ ਸ਼ੁਭ ਆਰੰਭ ਕਰਦੇ ਹੋਏ ਕਿਹਾ ਕਿ ਪਿੰਡ ਦੇ ਸਰਬਪੱਖੀ ਵਿਕਾਸ ਦੇ ਲਈ ਕਾਂਗਰਸ ਸਰਕਾਰ ਦੁਆਰਾ ਹਰ ਪਿੰਡ ਨੂੰ ਜਰੂਰੀ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ।
ਇਸ ਦੌਰਾਨ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਸੋਢੀ ਬੀਬੜੀ ਅਤੇ ਸਰਪੰਚ ਜਸਵੀਰ ਸਿੰਘ ਰਾਣਾ ਨੇ ਦੱਸਿਆ ਕਿ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਮਿਲੇ ਭਰਪੂਰ ਸਮਰਥਨ ਨਾਲ ਪਿੰਡ ਦੀ ਨੁਹਾਰ ਬਦਲਣ ਵਿੱਚ ਸਫ਼ਲ ਹੋਏ ਹਾਂ । ਜਦਕਿ ਉਨ੍ਹਾਂ ਦੀ ਅਗਵਾਈ ਵਿੱਚ ਲੱਗਭੱਗ ਸਾਢੇ ਤਿੰਨ ਲੱਖ ਦੀ ਲਾਗਤ ਨਾਲ ਸੁੰਦਰ ਪਾਰਕ ਵੀ ਬਣਾਈ ਜਾ ਰਹੀ ਹੈ। ਜੋ ਕਿ ਕਰੀਬ ਡੇਢ ਮਹੀਨੇ ਵਿੱਚ ਬਣਕੇ ਤਿਆਰ ਹੋ ਜਾਏਗੀ। ਇਸ ਮੌਕੇ ਤੇ ਹਾਕਮ ਸਿੰਘ, ਖਜਾਨ ਸਿੰਘ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਸੋਢੀ ਤੇ ਹੋਰ ਮੌਜੂਦ ਸਨ ।