‘ਪਿੰਡ ਬਚਾਓ, ਪੰਜਾਬ ਬਚਾਓ’ ਕਮੇਟੀ ਜ਼ਿਲ੍ਹਾ ਫਾਜ਼ਿਲਕਾ ਦੀ ਮੀਟਿੰਗ ਲਾਲਾ ਸੁਨਾਮ ਰਾਏ ਮੈਮੋਰੀਅਲ ਵੈੱਲਫੇਅਰ ਸੈਂਟਰ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿੱਚ ਪ੍ਰੀਤਮ ਸਿੰਘ ਨੂੰ ਪ੍ਰਧਾਨ, ਦੀਪ ਕੰਬੋਜ ਨੂੰ ਉੱਪ ਪ੍ਰਧਾਨ, ਭਗਤ ਸਿੰਘ ਨੂੰ ਸੈਕਟਰੀ, ਅਮਰਜੀਤ ਸਿੰਘ ਉੱਪ ਸੈਕਟਰੀ, ਪ੍ਰੇਮ ਚੰਦ ਸਹਾਇਕ ਸੈਕਟਰੀ, ਸੁਖਦੇਵ ਸਿੰਘ ਨੂੰ ਕੈਸ਼ੀਅਰ, ਇੰਦਰਜੀਤ ਸਿੰਘ ਨੂੰ ਸਲਾਹਕਾਰ, ਅਤੇ ਨਵਨੀਤ ਕੰਬੋਜ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ। ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਨੇ ਕਿਹਾ ਕਿ ਕਮੇਟੀ ਦਾ ਮੁੱਖ ਮਕਸਦ ਪਿੰਡਾਂ ਵਿੱਚ ਲੋਕਾਂ ਨੂੰ ਗਰਾਮ ਸਭਾ ਅਤੇ ਮਨਰੇਗਾ ਬਾਰੇ ਜਾਗਰੂਕ ਕਰਨਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਪੰਚਾਇਤ ਐਕਟ ਮੁਤਾਬਿਕ ਹਰੇਕ ਪਿੰਡ ਵਿੱਚ ਸਰਪੰਚ ਵੱਲੋਂ ਸਾਲਾਨਾ ਦੋ ਇਜਲਾਸ ਬੁਲਾਉਣੇ ਜ਼ਰੂਰੀ ਹੁੰਦੇ ਹਨ ਅਤੇ ਜੇਕਰ ਕੋਈ ਸਰਪੰਚ ਇਜਲਾਸ ਨਹੀਂ ਬੁਲਾਉਂਦਾ ਤਾਂ ਉਹ ਆਪਣੇ ਅਹੁਦੇ ਤੋਂ ਮੁੱਅਤਲ ਸਮਝਿਆ ਜਾਂਦਾ ਹੈ ਪਰ ਪਿੰਡਾਂ ਦੇ ਲੋਕਾਂ ਨੂੰ ਗਰਾਮ ਸਭਾ ਬਾਰੇ ਜਾਣਕਾਰੀ ਨਾ ਹੋਣ ਕਰਕੇ ਇਹ ਇਜਲਾਸ ਜਾਅਲੀ ਰੂਪ ਵਿੱਚ ਕੀਤੇ ਜਾਂਦੇ ਹਨ। ਇਸ ਮੌਕੇ ਕਮੇਟੀ ਮੈਂਬਰ ਵੀਰੂ ਸਿੰਘ, ਗੁਰਦੀਪ ਸਿੰਘ, ਰਾਜੂ ਭਾਰਤੀ ਅਤੇ ਚਰਨਜੀਤ ਸਿੰਘ ਹਾਜ਼ਰ ਸਨ।
INDIA ‘ਪਿੰਡ ਬਚਾਓ, ਪੰਜਾਬ ਬਚਾਓ’ ਕਮੇਟੀ ਦੀ ਚੋਣ