ਪਿੰਡ ਨੰਗਲਾ ਦੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਨਾਲ ਮੌਤ

ਲਹਿਰਾਗਾਗਾ (ਸਮਾਜਵੀਕਲੀ): ਪਿੰਡ ਨੰਗਲਾ ਦੇ ਦੋ ਵਿਅਕਤੀਆਂ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਥਾਣਾ ਲਹਿਰਾ ਦੇ ਸਥਾਨਕ ਲਹਿਰਾ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਸਾਧੂ ਸਿੰਘ ਪੁੱਤਰ ਸਰਵਣ ਸਿੰਘ ਤੇ ਗੁਰਦੀਪ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਨੰਗਲਾ ਨੇ ਕਿਸਾਨ ਕਿ੍ਸ਼ਨ ਸਿੰਘ ਦੇ ਖੇਤ ‘ਚ ਖੜ੍ਹੀ ਟਾਹਲੀ ਮੁੱਲ ਖ਼ਰੀਦੀ ਸੀ, ਜਿਸ ਨੂੰ ਪੁੱਟਦੇ ਹੋਏ ਉਸ ਦੀਆਂ ਜੜ੍ਹਾਂ ਖੋਖਲੀਆਂ ਕਰਕੇ ਸ਼ਾਮ ਨੂੰ ਚਲੇ ਗਏ। ਰਾਤ ਨੂੰ ਹਨੇਰੀ ਕਾਰਨ ਟਾਹਲੀ ਤਾਰਾਂ ‘ਤੇ ਡਿੱਗ ਪਈ।

ਸਵੇਰੇ ਆਉਣ ਸਾਰ ਜਦੋਂ ਉਹ ਟਾਹਲੀ ਵੱਢਣ ਲਈ ਤਾਰਾਂ ਹਟਾਉਣ ਲੱਗੇ ਤਾਂ ਉਨ੍ਹਾਂ ਦੋਵਾਂ ਨੂੰ ਤੇਜ਼ ਕਰੰਟ ਨੇ ਆਪਣੀ ਲਪੇਟ ‘ਚ ਲੈ ਲਿਆ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿ੍ਤਕ ਗੁਰਦੀਪ ਸਿੰਘ ਦੇ ਪਿਤਾ ਗੋਬਿੰਦ ਸਿੰਘ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ ਦੋਵੇਂ ਲਾਸ਼ਾਂ ਮੂਨਕ ਦੇ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।

Previous articleਬੀਜ ਘੁਟਾਲਾ; ਡੀਜੀਪੀ ਪੰਜਾਬ ਵੱਲੋਂ ਐੱਸਆਈਟੀ ਦਾ ਗਠਨ, ਇਕ ਹੋਰ ਕਾਬੂ, 12 ਹੋਰ ਫਰਮਾਂ ਦੀ ਡੀਲਰਸ਼ਿਪ ਨੂੰ ਕੀਤਾ ਰੱਦ
Next articleਇਸਲਾਮਾਬਾਦ ‘ਚ ਮਾਸਕ ਨਾ ਪਾਉਣ ‘ਤੇ ਲੱਗੇਗਾ ਜੁਰਮਾਨਾ