ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਸਬਾ ਸ਼ਾਮਚੁਰਾਸੀ ਦੇ ਬਿਲਕੁਲ ਨਜ਼ਦੀਕ ਪੈਂਦੇ ਪਿੰਡ ਨੂਰਪੁਰ ਵਿਖੇ ਮੁੱਢਲਾਂ ਸਿਹਤ ਕੇਂਦਰ ਚੱਕੋਵਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੋਵਿਡ-19 ਦਾ ਟੈਸਟਿੰਗ ਕੈਂਪ ਲਗਾਇਆ ਗਿਆ, ਜਿੱਥੇ ਪਿੰਡ ਵਾਸੀਆਂ ਨੇ ਇਸ ਮਹਾਮਾਰੀ ਨੂੰ ਨਿਰਜਾਤ ਪਾਉਣ ਲਈ ਡਾਕਟਰਾਂ ਦੀ ਟੀਮ ਨੂੰ ਪੂਰ ਸਹਿਯੋਗ ਦਿੱਤਾ।
ਇਸ ਮੌਕੇ ਤੇ ਪਿੰਡ ਨੂਰਪੁਰ ਦੇ ਵਿਅਕਤੀਆਂ ਤੇ ਕਰੋਨਾ ਵਾਇਰਸ ਦੇ ਟੈਸਟ ਦੇ ਸੈਂਪਲ ਲਏ ਗਏ। ਇਸ ਮੌਕੇ ਤੇ ਮਾਹਿਰ ਡਾਂਕਟਰਾਂ ਦੀ ਟੀਮ ਦੇ ਮੈਂਬਰਾਂ ਡਾ. ਅਮਰਜੀਤ ਸਿੰਘ ਕੈਂਥ, ਬਲਵਿੰਦਰ ਸਿੰਘ, ਚਰਨਜੀਤ ਕੌਰ ਅਤੇ ਕੁਲਦੀਪ ਕੌਰ ਨੇ ਪਿੰਡ ਵਾਸੀਆਂ ਨੂੰ ਕੋਵਿਡ ਮਹਾਮਾਰੀ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਆਪਸੀ ਦੂਰੀ ਬਣਾ ਕੇ ਰੱਖਣ, ਹਰ ਵੇਲੇ ਮੂੰਹ ਢੱਕਣ ਅਤੇ ਆਪਣੇ ਘਰਾਂ ਅੰਦਰ ਰਹਿਣ ਲਈ ਪ੍ਰੇਰਿਆ।
ਇਸ ਮੌਕੇ ਤੇ ਪਿੰਡ ਦੇ ਸਰਪੰਚ ਨਿਰਮਲ ਕੁਮਾਰ ਨੇ ਕਿਹਾ ਕਿ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਸਾਡਾ ਸਭ ਦਾ ਪਹਿਲਾ ਫਰਜ਼ ਇਹ ਬਣਦਾ ਹੈ ਕਿ ਅਸੀ ਸਰਕਾਰੀ ਹਦਾਇਤੀ ਦੀ ਪਾਲਣ ਨੂੰ ਯਕੀਨੀ ਬਣਾਈਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚਾਇਤ ਮੈਂਬਰ ਪਰਮਜੀਤ ਸਿੰਘ, ਓਮ ਪ੍ਰਕਾਸ਼, ਜਸਵਿੰਦਰ ਕੌਰ, ਸੇਵਾ ਰਾਣੀ, ਜਸਵਿੰਦਰ ਕੌਰ ਨੇ ਸਹਿਯੋਗ ਦਿੱਤਾ।