ਪਿੰਡ ਧੁਦਿਆਲ ‘ਚ ਛੇ ਰੋਜਾ ਗੁਰਮਤਿ ਸਿਖਲਾਈ ਕੈਂਪ ਲਗਾਇਆ 

ਪਿੰਡ ਧੁਦਿਆਲ ਵਿਖੇ ਲਗਾਏ ਗਏ ਗੁਰਮਤਿ ਸਿਖਲਾਈ ਕੈਂਪ ਵਿਚ ਭਾਗ ਲੈਣ ਵਾਲਿਆਂ ਨੂੰ ਸਨਮਾਨ ਕਰਨ ਉਪਰੰਤ ਪ੍ਰਬੰਧਕ।   (ਫੋਟੋ: ਚੁੰਬਰ)

ਸ਼ਾਮਚੁਰਾਸੀ – (ਚੁੰਬਰ) – ਗੁਰਦੁਆਰਾ ਸ਼ਹੀਦਾਂ ਪਿੰਡ ਧੁਦਿਆਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਛੇ ਰੋਜਾ ਗੁਰਮਤਿ ਸਿਖਲਾਈ ਕੈਂਪ ਗੁਰਬਾਣੀ ਅਤੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਹਿੱਤ ਲਗਾਇਆ ਗਿਆ। ਇਸ ਕੈਂਪ ਦੌਰਾਨ ਪ੍ਰਚਾਰਕ ਭਾਈ ਸਰਵਣ ਸਿੰਘ ਵਲੋਂ 50 ਤੋਂ ਵੱਧ ਸਿਖਿਆਰਥੀਆਂ ਨੂੰ ਨਿੱਤ ਨੇਮ ਦੀ ਸੰਖਿਆ, ਰਹਿਤ ਮਰਿਆਦਾ, ਸਿੱਖ ਇਤਿਹਾਸ, ਪ੍ਰਤੀ ਬੱਚਿਆਂ ਅਤੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ।

ਸਮਾਪਤੀ ਮੌਕੇ ਬੱਚਿਆਂ ਨੂੰ ਥਰਮੋਸਾਂ ਅਤੇ ਧਾਰਮਿਕ ਲਿਟਰੇਚਰ ਅਤੇ ਸੰਗਤਾਂ ਨੂੰ ਧਾਰਮਿਕ ਕਿਤਾਬਾਂ ਤਕਸੀਮ ਕੀਤੀਆਂ ਗਈਆਂ। ਇਸ ਤੋਂ ਇਲਾਵਾ ਬੱਚਿਆਂ ਨੂੰ ਪ੍ਰਬੰਧਕ ਕਮੇਟੀ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਚੇਤਨ ਸਿੰਘ, ਨਰਿੰਦਰ ਸਿੰਘ ਹੁੰਦਲ, ਸੁਖਵਿੰਦਰ ਸਿੰਘ ਸੋਢੀ, ਦਲਜੀਤ ਸਿੰਘ ਗੋਲਡੀ, ਸੁਖਵੀਰ ਸਿੰਘ ਸ਼ੀਰਾ, ਮਨਜੀਤ ਸਿੰਘ ਕਾਲਾ, ਨੰਬਰਦਾਰ ਸੁਰਿੰਦਰਪਾਲ ਸਿੰਘ, ਸੁਖਜੀਤ ਸਿੰਘ ਸਮੇਤ ਕਈ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ।

Previous articleभारतीय रुढ़िवादी परम्परा को आईना दिखाता “आर्टिकल-15”
Next articleਆਪਣੇ ਲਈ ਹੈ ਹਰ ਕੋਈ ਜਿਉਂਦਾ, ਕਿਸੇ ਲਈ ਕੋਈ ਵਿਰਲਾ ਜੀਵੇ ਦੀ ਜਿਉਂਦੀ ਜਾਗਦੀ ਮਿਸਾਲ ਡਾ. ਨੌਰੰਗ ਸਿੰਘ ਮਾਂਗਟ