ਬਿਲਗਾ (ਸਮਾਜ ਵੀਕਲੀ)- ਬਿਲਗਾ ਨਜਦੀਕ ਪਿੰਡ ਤਲਵਣ ਵਿਖੇ ਗ੍ਰਾਮ ਪੰਚਾਇਤ,ਐਨ.ਆਰ.ਆਈਜ ਅਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਦੇ ਨਾਲ ਪਿੰਡ ਤਲਵਣ ਦੇ ਮਹਿਨਤੀ ਮਜਦੂਰ ਲੋੜਵੰਦ ਪ੍ਰਰਿਵਾਰਾ ਨੂੰ ਵਿਸ਼ੇਸ਼ ਤੌਰ ਤੇ ਆਏ ਮੁੱਖ ਅਫਸਰ ਥਾਣਾ ਬਿਲਗਾ ਸੁਰਜੀਤ ਸਿੰਘ ਪੱਡਾ ਦੀ ਮੌਜੂਦਗੀ ਵਿੱਚ ਰਾਸ਼ਨ ਕਿੱਟਾ ਵੱਡੀਆ ਗਈਆ।ਇਸ ਮੌਕੇ ਤੇ ਮੁੱਖ ਅਫਸਰ ਥਾਣਾ ਬਿਲਗਾ ਨੇ ਲੋਕਾ ਨੂੰ ਘਰਾ ਵਿੱਚ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਆਪਣੇ ਆਪ ਅਤੇ ਆਪਣੇ ਪ੍ਰਰਿਵਾਰ ਨੂੰ ਕਰੋਨਾ ਵਇਰਸ ਤੋ ਬਚਾਉਣ ਲਈ ਆਪਣੇ ਹੱਥਾ ਨੂੰ ਵਾਰ ਵਾਰ ਧੋਵੋ ਹਰ ਇੱਕ ਵਿਅਕਤੀ ਤੋ 3 ਫੁੱਟ ਦੀ ਦੂਰੀ ਬਣਾ ਕੇ ਰੱਖੋ।ਕਿਸੇ ਵੀ ਤਰਾ ਦੀ ਮੁਸ਼ਕਲ ਆਵੇ ਤਾ ਸਾਡੇ ਨਾਲ ਸੰਪਰਕ ਕਰੋ।ਇਸ ਮੌਕੇ ਤੇ ਉਹਨਾ ਹੋਰ ਦਾਨੀ ਸੱਜਣਾ ਅਤੇ ਸਮਾਜ ਸੇਵੀ ਸੰਸਥਾਵਾ ਨੂੰ ਇਸ ਸੰਕਟ ਦੀ ਘੜੀ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ।ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਬਾਈ ਤਜਿੰਦਰ ਸਿੰਘ ਤਲਵਣ ਨੇ ਦੱਸਿਆ ਕਿ ਅੱੱਜ ਕਰੀਬ 250 ਪ੍ਰੀਵਾਰਾ ਨੂੰ ਰਾਸ਼ਨ ਕਿੱਟਾ ਵੰਡੀਆ ਗਈਆ ਹਨ.
ਇਸ ਤੋ ਪਹਿਲਾ ਵੀ ਕਰੀਬ 100 ਪ੍ਰੀਵਾਰਾ ਨੂੰ ਗਣਪਤੀ ਭੋਲੇ ਮੰਦਰ ਕਮੇਟੀ ਤਲਵਣ ਵੱਲੋ ਪਿੰਡ ਵਿੱਚ ਰਾਸ਼ਨ ਕਿੱਟਾ ਵੰਡੀਆ ਗਈਆ ਸਨ।ਇਸ ਮੌਕੈ ਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਹੁੰਦਲ ਨੇ ਇਸ ਕੰਮ ਵਿੱਚ ਐਨ.ਆਰ. ਆਈਜ, ਸਪੋਰਟਸ ਕਲੱਬ ਅਤੇ ਸਮੂਹ ਨਗਰ ਨਿਵਾਸੀਆ ਵੱਲੋ ਦਿੱਤੇ ਗਏ ਸਹਿਯੋਗ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਾਰਿਆ ਨੂੰ ਪ੍ਰਸ਼ਾਸ਼ਨ ਦੀਆ ਹਦਾਇਤਾ ਅਨੁਸਾਰ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਬਲਵਿੰਦਰ ਸਿੰਘ ਹੁੰਦਲ ਸਰਪੰਚ, ਬਾਈ ਤਜਿੰਦਰ ਸਿੰਘ, ਸੁਖਵਿੰਦਰ ਸਿੰਘ ਫੌਜੀ, ਕੁਲਜਿੰਦਰ ਸਿੰਘ ਜੌਹਲ, ਨਰਿੰਦਰ ਕੁਮਾਰ ਪਿੰਕੂ, ਹੇਮ ਰਾਜ ਸੁਮਨ, ਮੇਜਰ ਸਿੰਘ ਜੌਹਲ, ਅਜਮੇਰ ਸਿੰਘ ਜੌਹਲ, ਦਵਿੰਦਰ ਸਿੰਘ ਖਾਲਸਾ, ਤਰਸੇਮ ਜੰਡੂ ਤਲਵਣ, ਸੁਖਦੀਪ ਸਿੰਘ ਦੁਸ਼ਾਝ, ਸੋਨੂ ਜੁਲਕਾ, ਹੈਪੀ ਹੁੰਦਲ, ਡਾ. ਗਗਨਦੀਪ ਜੀ ਅਤੇ ਹੋਰ ਮੌਜੂਦ ਸਨ।
ਹਰਜਿੰਦਰ ਛਾਬੜਾ – ਪਤਰਕਾਰ 9592282333