ਪਿੰਡ ਢੇਪੁਰ ‘ਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਵੰਡਿਆ ਅਨਾਜ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪਿੰਡ ਢੇਪੁਰ ਵਿਖੇ ਪੰਜਾਬ ਸਰਕਾਰ ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲੇ ਵਿਭਾਗ ਸਮਾਰਟ ਕਾਰਡ ਰਾਸ਼ਨ ਸਕੀਮ ਤਹਿਤ ਪਿੰਡ ਦੇ ਲੋਕਾਂ ਨੂੰ ਕਣਕ ਅਤੇ ਕਾਲੇ ਚਨੇ ਤਕਸੀਮ ਕੀਤੇ ਗਏ। ਹਰਮੇਸ਼ ਲਾਲ ਡੀਪੂ ਚਾਲਕ ਅਤੇ ਸਰਪੰਚ ਕੁਲਵੰਤ ਰਾਏ ਨੇ ਕਿਹਾ ਕਿ ਸਰਕਾਰ ਦੀਆਂ ਦਿੱਤੀਆਂ ਸਕੀਮਾਂ ਨੂੰ ਲੋਕਾਂ ਤੱਕ ਨਿਰੰਤਰ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਸਰਬਜੀਤ ਸ਼ੱਬਾ ਸਾਬਕਾ ਸਰਪੰਚ, ਬਲਵਿੰਦਰ ਕੁਮਾਰ , ਅਸ਼ੋਕ ਕੁਮਾਰ ਨੰਬਰਦਾਰ, ਅਨਿਲ ਕੁਮਾਰ ਬਾਂਸਲ ਕਾਂਗਰਸੀ ਆਗੂ, ਮੇਹੁਲ ਬਾਂਸਲ ਕਾਂਗਰਸ ਪ੍ਰਧਾਨ, ਸੰਤੋਖ ਸਿੰਘ, ਹੈਪੀ ਝਿੰਮ ਢੇਪੁਰ ਡੀਪੂ, ਜਰਨੈਲ ਸਿੰਘ, ਅੱਕੋ ਸਮੇਤ ਕਈ ਹੋਰ ਹਾਜ਼ਰ ਸਨ।

Previous articleਗੁਰਬਖਸ਼ ਸੌਂਕੀ ਲੈ ਕੇ ਹਾਜ਼ਰ ਹੋਇਆ ਟਰੈਕ ‘ਪੁੱਤ ਨਾਨਕ ਦਾ’
Next articleਦੀਵਾਲ਼ੀ ਜਾਂ ਦੀਵਾਲ਼ਾ