ਸ਼ਾਮਚੁਰਾਸੀ, (ਚੁੰਬਰ) – ਪਿੰਡ ਕੋਟਲਾ ਵਿਖੇ ਐਨ ਆਰ ਆਈ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਤੀਸਰਾ ਸਲਾਨਾ ਕਬੱਡੀ ਟੂਰਨਾਮੈਂਟ 3 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਵਿਚ 80 ਕਿਲੋ ਭਾਰ ਵਰਗ ਦੀਆਂ 8 ਸੱਦੀਆਂ ਹੋਈਆਂ ਕਲੱਬਾਂ ਭਾਗ ਲੈਣਗੀਆਂ। ਪਹਿਲਾ ਇਨਾਮ 25000 ਅਤੇ ਦੂਜਾ 21000 ਦਿੱਤਾ ਜਾਵੇਗਾ। ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਰੇਡਾਂ ਅਤੇ ਜੱਫਿਆਂ ਤੇ 10 ਦੇਸੀ ਘਿਓ ਦੇ ਟੀਨ ਲਗਾਏ ਜਾਣਗੇ। ਪੰਜਾਬ ਅਤੇ ਹਰਿਆਣਾ ਦੀਆਂ ਲੜਕੀਆਂ ਦਾ ਸ਼ੌਅ ਮੈਚ ਹੋਵੇਗਾ। ਐਕਸ਼ਨ ਵਾਲੇ ਬੱਚਿਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ।