(ਸਮਾਜ ਵੀਕਲੀ)
ਪਾਕੇ ਤੈਨੂੰ ਹੁਣ ਬੇਵਜਾਹ ਖੋਣਾ ਨਹੀਂ ਚਾਹੁੰਦਾ।
ਗ਼ਮਾਂ ਚ ਲਗਾਕੇ ਡੁੱਬਕੀ ਰੋਣਾ ਨਹੀਂ ਚਾਹੁੰਦਾ।
ਨਫ਼ਰਤ ਦੀ ਦਹਿਲੀਜ਼ੇ ਪਿਆਰ ਦਾ ਬੂਟਾ ਲਾਕੇ,
ਜੋਬਨ ਰੁੱਤੇ ਬੀਜ਼ ਖੌਫ ਦੇ ਬੋਣਾ ਨਹੀਂ ਚਾਹੁੰਦਾ।
ਇਸ਼ਕ ਖੁਮਾਰੀ ਤੇਰੀ ਪਹਿਲਾਂ ਹੀ ਸਵਾਰ ਹੈ,
ਪੰਡ ਦਰਦਾਂ ਦੀ ਸਿਰ ‘ਤੇ ਢੋਣਾ ਨਹੀਂ ਚਾਹੁੰਦਾ।
ਕਿਸਮਤ ਵਿੱਚ ਜੋ ਲਿਖਿਆ ਮਿਲ ਹੀ ਜਾਣਾ ਹੈ,
ਵਿਸਾਤ ਮੈਂ ਸਤਰੰਜ ਦੀ ਵਿਛੋਣਾ ਨਹੀਂ ਚਾਹੁੰਦਾ।
ਦਿਲ ਸਾਫ਼ ਕੱਚ ਵਰਗਾ ਨੀਤਾਂ ਵੀ ਸੁੱਚੀਆਂ ਨੇ,
ਤੱਕ ਮੂੰਹ ਸ਼ੀਸ਼ੇ ਦੇ ਵੱਲ ਨੂੰ ਧੋਣਾ ਨਹੀਂ ਚਾਹੁੰਦਾ।
‘ਬਾਛਲ” ਇਸ਼ਕ ਦੀ ਮਾਲਾ ਕਲਮ ਨਾਲ ਗੁੰਦਕੇ,
ਹੁਣ ਦਰਦ ਭਰੇ ਅੱਖਰ ਮੈਂ ਪ੍ਰੋਣਾ ਨਹੀਂ ਚਾਹੁੰਦਾ।
ਸਰਬਜੀਤ ਬਾਛਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly