(ਸਮਾਜ ਵੀਕਲੀ)
ਇਕ ਵਾਰ ਮਹੁੱਬਤ ਦੇ ਯਾਰਾ , ਮੈਂ ਹਰ ਇਕਰਾਰ ਕਰਾਂਗਾ
ਧਰਤੀ ਨੂੰ ਜਿਉਂ ਆਕਾਸ਼ ਕਰੇ, ਇੰਨਾਂ ਮੈਂ ਪਿਆਰ ਕਰਾਗਾ
ਇਕ ਵਾਰ ਮਹੁੱਬਤ ਦੇ——————
ਤੇਰੀ ਸੀਰਤ ਸੋਹਣੀ ਰੱਬ ਤੋਂ, ਮੇਰੇ ਦਿਲ ਵਿਚ ਵੱਸਦੀ ਐ
ਯਾਦ ਤੇਰੀ ਖ਼ਿਆਲ਼ ਤੇਰਾ, ਅੱਗ ਬਣ ਸੀਨੇ ਮੱਘਦੀ ਐ
ਆ ਕਦੇ ਗਲ ਲਾ ਮਿਲ ਜਾਹ, ਜਿੰਦ ਇਹੇ ਵਾਰ ਧਰਾਂਗਾ
ਇਕ ਵਾਰ ਮਹੁੱਬਤ ਦੇ——-‘——————– –
ਨਸਿਆਈ ਮਹਿਕ ਫਿਜ਼ਾਵਾਂ ਦੀ, ਤੂੰ ਤਾਂ ਲਹਿਰ ਸਮੁੰਦਰ ਦੀ
ਦਿਲ ਦੀ ਧੜਕਣ ਹੈਂ ਤੂੰ ਦਿਲਬਰ,ਤੂੰ ਹੈਂ ਇਬਾਦਤ ਅੰਦਰ ਦੀ
ਰੂਹ ਦੀ ਝੁਣਝੁਣੀ ਤੂੰ ਨਾਦ ਜਿਹੀ, ਬੰਦਗ਼ੀ ਤੂੰ ਯਾਰ ਕਹਾਂਗਾ
ਇਕ ਵਾਰ ਮਹੁੱਬਤ ਦੇ————— ————
ਅਗਲੇ ਜਨਮ ਦੇ ਵਾਅਦੇ ਤਾਂ, ਹੁਣ ਬੇਚੈਨ ਕਰੀ ਜਾਂਦੇ
ਅੱਲੜ ਦਮ ਮੇਰੇ ਏ ਸੱਜਣਾ, ਹੁਣ ਬੇਮੌਤ ਮਰੀ ਜਾਂਦੇ
ਤੜਫਾਈ ਵਸਲ ਦੀ ਮਾਰ ਰਹੀ,ਇਹ ਕਿਵੇਂ ਇਨਕਾਰ ਕਰਾਂਗਾ
ਇਕ ਵਾਰ ਮਹੁੱਬਤ ਦੇ———– ———–
ਮੈਂ ਤਾਂ ਸੂਰਜ ਇਕ ਸ਼ਾਮਾਂ ਦਾ,ਡੁੱਬ ਇਸ਼ਕ ‘ਚ ਇਵੇਂ ਜਾਣਾ
ਮੁੜ ਤਪਾਂਗਾ ਤੇਰੀ ਚਾਹਿਤ ‘ਚ, ਦੀਦ ਲਈ ਮੈਂ ਸੜੀ ਜਾਣਾ
ਹੋਇਆ”ਰੇਤਗੜੵ ਤੇਰਾ ਬਾਲੀ “ਜਨਮ ਸੌ ਵਾਰ ਧਰਾਂਗਾ
ਇਕ ਵਾਰ ਮਹੁੱਬਤ ਦੇ——-
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168