ਪਾਵਰਕਾਮ ਵਲੋਂ ਵਾਤਾਵਰਨ ਸੁੱਧ ਅਤੇ ਸਵੱਛ ਸਬੰਧੀ ਬੂਟੇ ਲਗਾਏ

ਮਹਿਤਪੁਰ – (ਨੀਰਜ ਵਰਮਾ) 66 ਕੇ.ਵੀ. ਸਬ ਸਟੇਸ਼ਨ ਮਹਿਤਪੁਰ ਵਿਖੇ ਇੰਜੀ: ਵਿਨੇ ਸ਼ਰਮਾ ਅਤੇ ਇੰਜੀ: ਅਮਨਦੀਪ ਸਿੰਘ ਐਸ.ਐਸ.ਈ. ਕਪੂਰਥਲਾ ਜੀ ਦੀ ਅਗਵਾਈ ਹੇਠ ਮਾਣਯੋਗ ਡਿਪਟੀ ਚੀਫ਼ ਇੰਜੀ ਸੋਮ ਨਾਥ ਮਾਹੀ ਪੀ ਤੇ ਐਮ ਸਰਕਲ ਜਲੰਧਰ ਅਤੇ ਇੰਜੀ ਦਵਿੰਦਰ ਸਿੰਘ ਐਕਸੀਅਨ ਪੀ ਅਤੇ ਐਮ ਮੰਡਲ ਕਪੂਰਥਲਾ ਜੀ ਵਲੋਂ ਦਿੱਤੇ ਗਏ ਸੰਦੇਸ਼ ਅਨੁਸਾਰ ਵਾਤਾਵਰਨ ਨੂੰ ਸ਼ੁੱਧ ਅਤੇ ਸਵੱਛ ਬਣਾਉਣ ਲਈ ਬੂਟੇ ਲਗਾਏ ਗਏ। ਇਸ ਸੰਦੇਸ਼ ਅਨੁਸਾਰ 66 ਕੇ.ਵੀ. ਸਬ ਸਟੇਸ਼ਨ ਮਹਿਤਪੁਰ, ਮਹਿਸਮਪੁਰ ਬਾਂਗੀਵਾਲ ਅਤੇ ਪਰਜੀਆਂ ਕਲਾਂ ਵਿਖੇ ਵੱਖ ਵੱਖ ਕਿਸਮਾ ਦੇ 10- 10 ਬੂਟੇ ਹਰੇਕ ਗਰਿਡ ਤੇ ਲਗਾਏ ਗਏ।
         ਇਸ ਮੌਕੇ ਇੰਜੀ ਵਿਨੇ ਸ਼ਰਮਾ  ਐਸ. ਐਸ. ਈ. ਨਕੋਦਰ , ਇੰਜੀ ਅਮਨਦੀਪ ਸਿੰਘ ਐਸ. ਐਸ .ਈ. ਕਪੂਰਥਲਾ, ਇੰਜੀ ਬਲਵਿੰਦਰ ਸਿੰਘ ਜੇ ਈ ਸਬ ਸਟੇਸ਼ਨ ਮਹਿਤਪੁਰ ਅਤੇ ਕਪੂਰਥਲਾ ਸਟਾਫ ਮੈਬਰ ਹਾਜਰ ਸਨ।
Previous articlePlant saplings, make them grow: HC penalty in contempt case
Next article382 ਨਸ਼ੀਲੀਆਂ ਗੋਲੀਆਂ ਤੇ 3 ਕਿਲੋ ਡੋਡੇ ਚੂਰਾ ਪੋਸਤ ਸਮੇਤ 2 ਦੋਸ਼ੀ ਤੇ ਬਲਾਤਕਾਰ ਦੇ ਮੁਕੱਦਮੇ ਵਿਚ 1 ਭਗੌੜਾ ਕਾਬੂ