ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ), (ਚੁੰਬਰ) – ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਪਾਵਰਕਾਮ ਉੱਪਮੰਡਲ ਸ਼ਾਮਚੁਰਾਸੀ ਵਿਖੇ ਫਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਡਵੀਜ਼ਨ ਪ੍ਰਧਾਨ ਇੰਜੀਨੀਅਰ ਨਿਰਮਲ ਸਿੰਘ, ਸਬ-ਡਵੀਜ਼ਨ ਪ੍ਰਧਾਨ ਦਲਵੀਰ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਅਤੇ ਗੁਰੂ ਹਰਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ ਵੇਚਣ ਲਈ ਟੈਂਡਰਾਂ ਰਾਹੀਂ ਬੋਲੀ ਕਰਵਾਈ ਜਾ ਰਹੀ ਹੈ।
ਪਾਵਰਕੌਮ ਮੈਨੇਜਮੈਂਟ ਦੇ ਥਰਮਲਾਂ ਨੂੰ ਵੇਚਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਰੋਕਣ ਅਤੇ ਠੱਲ• ਪਾਉਣ ਲਈ ਪੀ ਐਸ ਈ ਬੀ ਇੰਪਲਾਈਜ ਜੁਆਇੰਟ ਫੋਰਮ, ਪੰਜਾਬ ਦੇ ਸੱਦੇ ‘ਤੇ ਅਤੇ ਇਸ ਤੋਂ ਇਲਾਵਾ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਮੁਲਾਜਮ ਤੇ ਲੋਕ ਮਾਰੂ ਸਿਫਾਰਸ਼ਾਂ ਨੂੰ ਤੁਰੰਤ ਸਿਰੇ ਤੋਂ ਰੱਦ ਕਰਾਉਣ ਅਤੇ ਹੋਰ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜੀਨੀਅਰ ਨਿਰਮਲ ਸਿੰਘ, ਪ੍ਰਧਾਨ ਦਲਵੀਰ ਸਿੰਘ, ਨਛੱਤਰ ਸਿੰਘ, ਸੁਰਜੀਤ ਸਿੰਘ, ਹਰਵਿੰਦਰ ਸਿੰਘ, ਲਹਿਬਰ ਸਿੰਘ ਤੇ ਅਸ਼ੋਕ ਕੁਮਾਰ ਨੇ ਸੰਬੋਧਨ ਕੀਤਾ।