ਪਾਰਾ ਚੜ੍ਹਿਆ; ਮੌਨਸੂਨ ਤੋਂ ਪਹਿਲਾਂ ਦੇਸ਼ ’ਚ ਘੱਟ ਮੀਂਹ ਪਏ

ਮਾਰਚ ਤੋਂ ਅਪਰੈਲ ਦੌਰਾਨ ਦੇਸ਼ ਵਿੱਚ ਪੈਣ ਵਾਲੇ ਮੀਂਹ ਇਸ ਵਾਰ 27 ਫੀਸਦੀ ਘਟ ਗਏ ਹਨ। ਇਸ ਰੁੱਤ ਦੌਰਾਨ ਮੀਂਹ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਖੇਤੀਬਾੜੀ ਲਈ ਅਤਿ ਲੋੜੀਂਦੇ ਮੰਨੇ ਮੰਨੇ ਜਾਂਦੇ ਹਨ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ ਦਿੱਤੀ ਹੈ। ਭਾਰਤੀ ਮੌਸਮ ਵਿਭਾਗ ਨੇ ਦੇਸ਼ ਵਿੱਚ ਪਹਿਲੀ ਮਾਰਚ ਤੋਂ 24 ਅਪਰੈਲ ਤੱਕ 43.3 ਫੀਸਦੀ ਬਾਰਿਸ਼ ਰਿਕਾਰਡ ਕੀਤੀ ਹੈ ਜਦੋਂ ਕਿ ਇਸ ਸਮੇਂ ਦੌਰਾਨ ਆਮ ਤੌਰ ਉੱਤੇ 59.6 ਫੀਸਦੀ ਮੀਂਹ ਪੈਂਦੇ ਹਨ। ਵਿਭਾਗ ਦੇ ਅਨੁਸਾਰ ਸਭ ਤੋਂ ਘੱਟ ਮੀਂਹ ਉੱਤਰ ਪੱਛਮੀ ਭਾਰਤ ਵਿੱਚ ਪਏ ਹਨ , ਇਸ ਖੇਤਰ ਵਿੱਚ ਇਸ ਸਮੇਂ ਦੌਰਾਨ ਬਾਰਿਸ਼ ਵਿੱਚ 38 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਖੇਤਰ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਜੰਮੂ ਕਸ਼ਮੀਰ ਦੇ ਖੇਤਰ ਆਉਂਦੇ ਹਨ। ਉੱਤਰੀ ਭਾਰਤ ਵਿੱਚ ਇਨ੍ਹਾਂ ਦਿਨਾਂ ਦੌਰਾਨ ਗੰਨੇ ਅਤੇ ਨਰਮੇ ਦੇ ਲਈ ਮੀਂਹਾਂ ਦੀ ਅਤਿ ਲੋੜ ਹੁੰਦੀ ਹੈ। ਇਸ ਤੋਂ ਬਾਅਦ ਦੱਖਣੀ ਭਾਰਤ ਵਿੱਚ ਵੀ ਮੀਂਹ ਘੱਟ ਪਏ ਹਨ ਤੇ ਇਹ ਔਸਤ ਨਾਲੋਂ 31 ਫੀਸਦੀ ਤੱਕ ਘੱਟ ਹਨ। ਪੂਰਬ ਅਤੇ ਉੱਤਰ ਪੂਰਬ ਦੇ ਵਿੱਚ 23 ਫੀਸਦੀ ਮੀਂਹ ਘੱਟ ਪਏ ਹਨ। ਸਿਰਫ ਕੇਂਦਰੀ ਭਾਰਤ ਦੇ ਵਿੱਚ ਪੰਜ ਫੀਸਦੀ ਮੀਂਹ ਵੱਧ ਪਏ ਹਨ। ਇਸ ਦੌਰਾਨ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀ ਮੌਨਸੂਨ ਦੌਰਾਨ ਅਸਮਾਨੀ ਬਿਜਲੀ ਡਿਗਣ ਅਤੇ ਤੂਫਾਨ ਆਉਣ ਕਾਰਨ 50 ਤੋਂ ਵੱਧ ਲੋਕ ਮਾਰੇ ਗਏ ਹਨ।

Previous articleਸਨੀ ਦਿਓਲ ਅੱਜ ਗੁਰਦਾਸਪੁਰ ਤੋਂ ਕਰਨਗੇ ਨਾਮਜ਼ਦਗੀ ਦਾਖ਼ਲ
Next articleਡੱਡੂਮਾਜਰਾ ਦੇ ਕੂੜਾ ਪ੍ਰਾਸੈਸਿੰਗ ਪਲਾਂਟ ਵਿੱਚ ਅੱਗ ਲੱਗੀ