ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਆਈ ਟੀ ਸੀ ਮਿਸਨ ਸੁਨਹਿਰਾ ਕੱਲ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਵੱਲੋ ਕਪੂਰਥਲਾ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਖੇਤਾਂ ਅਤੇ ਪਿੰਡਾਂ ਵਿੱਚ ਫਾਰਮ ਪੌਂਡ, ਅੱਤੇ ਛੱਪੜਾਂ ਦਾ ਨਵੀਨੀਕਰਨ ਕੀਤਾ ਗਿਆ । ਮਾਨਵ ਵਿਕਾਸ ਸੰਸਥਾਨ ਵਲੋ ਹੁਣ ਤੱਕ ਖੇਤਾਂ ਵਿੱਚ 104 ਪੌਂਡ ਅਤੇ 4 ਪਿੰਡਾਂ ਦੇ ਛੱਪੜਾ ਦਾ ਨਵੀਨੀਕਰਨ ਕੀਤਾ ਗਿਆ। ਜਿਸ ਰਾਹੀ ਹੁਣ ਤੱਕ 34 ਕਰੋੜ 19 ਲੱਖ ਲੀਟਰ ਪਾਣੀ ਦੀ ਬੱਚਤ ਕੀਤੀ ਗਈ। ਭਾਰੀ ਮੀਂਹ ਪੈਣ ਨਾਲ ਕਿਸਾਨਾਂ ਦੀ ਕਈ ਏਕੜ ਫਸਲ ਖਰਾਬ ਹੋ ਜਾਂਦੀ ਹੈ। ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ।
ਮਾਨਵ ਵਿਕਾਸ ਸੰਸਥਾਨ ਵਲੋ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਘੱਟ ਰਹੇ ਪਾਣੀ ਦੇ ਪੱਧਰ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਆ ਰਹੀ ਸਮਸਿਆ ਨੂੰ ਹੱਲ ਕਰਨ ਲਈ ਕਿਸਾਨਾਂ ਦੀ ਸਹਿਮਤੀ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਫਾਰਮ ਪੌਂਡ ਦਾ ਨਿਰਮਾਣ ਕੀਤਾ ਗਿਆ। ਜਿਸ ਨਾਲ ਕਿਸਾਨਾਂ ਦੀ ਸਲਾਨਾਂ ਆਮਦਨ ਵਿੱਚ ਵਾਧਾ ਹੋਇਆ ਅਤੇ ਹੋਵੇਗਾ। ਫਾਰਮ ਪੌਂਡ ਅਤੇ ਛੱਪੜਾਂ ਦਾ ਨਵੀਨੀਕਰਨ ਤੋਂ ਬਾਦ ਕਿਸਾਨਾਂ ਦੀ 1580 ਏਕੜ ਫਸਲ ਖਰਾਬ ਹੋਣ ਤੋਂ ਬਚਾਈ ਗਈ। ਅਸਥਾਈ ਪਾਣੀ ਨਾਲ ਮਿੱਟੀ ਦੀ ਘੱਟ ਰਹੀ ਉਪਜਾਊ ਸ਼ਕਤੀ ਵਿੱਚ ਫਾਰਮ ਪੌਂਡ ਬਣਾਉਣ ਨਾਲ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ।
ਪਿੰਡਾਂ ਦੇ ਛੱਪੜਾ ਦਾ ਨਵੀਨੀਕਰਨ ਕਰ ਕੇ ਪਿੰਡਾਂ ਦੇ ਗੰਦੇ ਪਾਣੀ ਨੂੰ ਥਾਪਰ ਮਾਡਲ ਰਾਹੀ ਸਾਫ ਕੀਤਾ ਗਿਆ। ਪਿੰਡਾਂ ਵਿੱਚ ਗੰਦੇ ਪਾਣੀ ਕਰ ਕੇ ਫੈਲ ਰਹੀ ਸਮਸਿਆ ਤੋਂ ਛੁਟਕਾਰਾਂ ਹੋਇਆ। ਸਾਫ ਕੀਤੇ ਗਏ ਪਾਣੀ ਨੂੰ ਖੇਤਾਂ ਦੀ ਸੰਚਾਈ ਲਈ ਵਰਤਿਆ ਜਾਂਦਾ ਹੈ। ਪਿੰਡਾਂ ਵਿੱਚ ਥਾਪਰ ਮਾਡਲ ਬਣਨ ਨਾਲ 734 ਘਰਾਂ ਨੂੰ ਫਇਦਾਂ ਹੋਇਆਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly