ਪਾਣੀ ਦੀ ਸ਼ਕਤੀ

(ਸਮਾਜ ਵੀਕਲੀ)

ਪਾਣੀ ਸਾਡੀ ਜ਼ਿੰਦਗੀ ਵਿੱਚ ਅਹਿਮ ਭੂਮੀਕਾ ਨਿਭਾਉਂਦਾ ਹੈ | ਪਾਣੀ ਪ੍ਰਕਿਰਤੀ ਦੇ ਪੰਜ ਤੱਤਾਂ- ਧਰਤੀ,ਪਾਣੀ,ਅੱਗ, ਹਵਾ ,ਅਕਾਸ਼  ਵਿੱਚੋ ਇੱਕ ਹੈ |ਤੁਸੀ ਇਹ ਬਹੁਤ ਵਾਰ ਸੁਣਿਆ ਹੋਵੇਗਾ ਕਿ ਜਲ ਜੀਵਨ ਹੈ ,ਇਸ ਦੇ ਨਾਲ ਜਲ ਸਜੀਵ ਵੀ ਹੈ | ਇਹ ਗੱਲ ਬਿਲਕੁਲ ਸੱਚ ਹੈ, ਪਾਣੀ ਦੀ ਆਪਣੀ ਬਹੁਤ ਹੀ ਸ਼ਕਤੀਸ਼ਾਲੀ ਤਾਕਤ ਹੈ |ਪਾਣੀ ਦਾ ਸੰਬੰਧ ਕੁਦਰਤ ਦੇ ਹਰ ਇਕ ਸ਼ਖ਼ਸ ਦੇ ਨਾਲ ਬਹੁਤ ਗਹਿਰਾ ਹੈ | ਕਿਉਕਿ ਸਾਡੇ ਸ਼ਰੀਰ ਦੇ ਵਿਚ 70 ਪ੍ਰਤੀਸ਼ਤ ਪਾਣੀ ਹੈ ਜਿਸ ਤੋਂ ਤੁਸੀ ਬਹੁਤ ਚੰਗੀ ਤਰਾਂ ਜਾਣੁ ਹੋ | ਸਾਡੀ ਧਰਤੀ ਤੇ ਵੀ 71 ਪ੍ਰਤੀਸ਼ਤ ਪਾਣੀ ਹੀ ਹੈ | ਵਿਗਿਆਨਿਕ ਵੀ  ਦੂਸਰੇ ਗ੍ਰੇਹਾ ਤੇ ਜਾ ਕੇ ਸਭ ਤੋਂ ਪਹਿਲੇ ਪਾਣੀ ਦੀ ਹੀ ਤਲਾਸ਼ ਕਰਦੇ ਹਨ |ਕਿਉਕਿ ਜਿਸ ਜਗ੍ਹਾ ਤੇ ਪਾਣੀ ਹੈ ਉਸ ਜਗ੍ਹਾ ਤੇ ਜੀਵਨ ਸੰਭਵ ਹੈ | ਇਸ ਗੱਲ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪਾਣੀ ਦੇ ਕੀਮਤ ਸਾਡੀ ਜ਼ਿੰਦਗੀ ਵਿਚ ਕੀ ਹੈ |

ਹਿੰਦੀ ਭਾਸ਼ਾ ਦੇ ਇਕ ਕਹਾਵਤ ਹੈ “ਜੈਸਾ ਪਾਣੀ ਵੈਸੀ ਵਾਣੀ”, ਭਾਵ ਜਿਸ ਢੰਗ, ਬਰਤਨ ਅਤੇ ਜਿਸ ਜਗ੍ਹਾ ਤੋਂ ਅਸੀ ਪਾਣੀ ਪੀਂਦੇ ਹਾਂ ਸਾਡੇ ਮਨ ਦੇ ਵਿਚਾਰ ਉਸੇ ਤਰਾਂ ਦੇ ਹੀ ਹੋ ਜਾਂਦੇ ਹਨ |ਪੁਰਾਣੇ ਸਮੇ ਵਿੱਚ ਲੋਕ ਜਿਥੇ ਵੀ ਜਾਂਦੇ ਸਨ, ਆਪਣੇ ਨਾਲ ਪੀਣ ਲਈ ਪਾਣੀ ਜ਼ਰੂਰ ਲੈਕੇ ਜਾਂਦੇ ਸਨ | ਅਸੀ ਜਿਸ ਘਰ ਦਾ ਪਾਣੀ ਪੀਂਦੇ ਹਾਂ ਉਸ ਘਰ ਦੇ ਮਨ ਦੀ ਭਾਵਨਾਵਾਂ ਨੂੰ ਨਾਲ  ਲੈ ਆਉਂਦੇ  ਹਾਂ | ਕਿਉਕਿ ਪਾਣੀ ਦੀ ਆਪਣੀ ਇਕ ਯਾਦਾਸ਼ਤ ਸ਼ਕਤੀ ਹੁੰਦੀ ਹੈ |

ਅਸੀਂ ਸਭ ਇਹ ਗੱਲ ਜਾਣਦੇ ਹਾਂ ਕਿ ਸਾਡੇ ਭਾਰਤ ਦੀਆ ਸੱਤ ਪਵਿੱਤਰ ਨਦੀਆਂ ਹਨ -ਗੰਗਾ,ਯਮੁਨਾ, ਗੋਦਾਵਰੀ ,ਸਰਸ੍ਵਤੀ , ਨਰਮਦਾ,ਸਿੰਧੂ  ਅਤੇ ਕਾਵੇਰੀ | ਜਿਨ੍ਹਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ | ਸਿੱਖ, ਹਿੰਦੂ, ਇਸਲਾਮ, ਬੁੱਧ, ਈਸਾਈ ਹਰ ਧਰਮ ਦੇ ਵਿਚ ਪਵਿੱਤਰ ਜਲ ਦਾ ਮਹੱਤਵ ਹੈ | ਜਿਸ ਵਿਚ ਪ੍ਰਮਾਤਮਾ ਦਾ ਅਸ਼ੀਰਵਾਦ,ਸ਼ਕਤੀ ਤੇ ਰਹਿਮਤ ਹੁੰਦੀ ਹੈ |  ਜਿਸ ਨਾਲ  ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਪ੍ਰਮਾਤਮਾ ਦੇ ਅਸ਼ੀਰਵਾਦ,ਸ਼ਕਤੀ,ਰਹਿਮਤ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਹਾਂ |ਇਸ ਚੀਜ਼ ਦਾ ਇਹਸਾਸ ਅਸੀਂ ਕਿਸੇ ਵੀ ਜਗਹ ਪਾਣੀ ਪੀਣ ਸਮੇਂ ਕਰ ਸਕਦੇ ਹਾਂ |ਇਸ ਲਈ ਕਿਸੇ ਖਾਸ ਟ੍ਰੇਨਿੰਗ ਦੀ ਜ਼ਰੂਰਤ ਨਹੀਂ, ਪਾਣੀ ਪੀਣ ਤੋਂ ਪਹਿਲੇ ਸਿਰਫ  ਪਾਣੀ ਨੂੰ  ਪਿਆਰ ਤੇ ਆਦਰ ਦੇ ਨਾਲ ਦੇਖਣਾ ਹੈ ਅਤੇ ਰੱਬ ਦਾ ਸ਼ੁਕਰੀਆ ਕਰਕੇ ਉਸ ਪਾਣੀ ਦਾ ਸੇਵਨ ਕਰਨਾ ਹੈ |

ਜਦੋ ਅਸੀਂ ਪਾਣੀ ਨੂੰ ਪਿਆਰ ਅਤੇ ਆਦਰ ਦਿੰਦੇ ਹਾਂ ਤਾ ਬਦਲੇ ਵਿੱਚ ਕਈ ਗੁਣਾ ਜਾਇਦਾ  ਪਿਆਰ ਅਤੇ ਆਦਰ ਦੀ ਤਾਕਤ ਨੂੰ ਆਪਣੇ ਅੰਦਰ ਮਹਿਸੂਸ ਕਰ ਸਕਦੇ  ਹਾਂ | ਪਾਣੀ ਨਾਕਿ ਸਿਰਫ ਸਾਡੇ ਸ਼ਰੀਰ ਨੂੰ ਸੰਤੁਸ਼ਟ ਕਰਦਾ ਹੈ ਬਲਕਿ ਸਾਡੇ ਮਨ ਅਤੇ ਰੂਹ ਨੂੰ ਵੀ ਸ਼ਾਂਤੀ ਦਿੰਦਾ ਹੈ | ਦੁਨੀਆਂ ਵਿੱਚ ਕੁਝ ਵੀ ਹਾਸਿਲ ਕਰਨ ਲਈ  ਪਿਆਰ ਅਤੇ ਆਦਰ ਬਹੁਤ ਹੀ ਤਾਕਤਵਰ ਹਥਿਆਰ ਹਨ | ਇਹ ਇਕ ਸਚਾਈ ਹੈ , ਜਿਸ ਦੇ ਬਿਨਾ ਅਸੀਂ ਨਹੀਂ ਰਹਿ ਸਕਦੇ ਉਸ ਅੱਗੇ ਅਸੀਂ ਹਮੇਸ਼ਾ ਝੁਕਦੇ ਹਾਂ ਪਰ ਇਹ ਇਹਸਾਸ ਸ਼ਾਇਦ ਹੀ ਕਿਸੇ ਨੂੰ ਹੋਇਆ ਹੋਵੇਗਾ |ਪਾਣੀ ਸਾਨੂੰ ਹਮੇਸ਼ਾ ਅੱਗੇ ਵਧਣ ਦਾ ਸੰਦੇਸ਼ ਦਿੰਦਾ ਹੈ |ਪਾਣੀ ਦਾ ਉਧਾਰਨ ਲੈਕੇ ਜਿੰਦਗੀ ਦਾ ਵਰਨਣ ਡਾ. ਦੀਵਾਨ ਸਿੰਘ ਕਾਲੇਪਾਣੀ  ਨੇ ਆਪਣੀ ਕਵਿਤਾ ਵਗਦੇ ਪਾਣੀ ਵਿੱਚ ਵੀ ਕੀਤਾ ਹੈ |   ਇਸ ਤੋਂ ਇਲਾਵਾ ਸਦਭਾਵਨਾ, ਸ਼ਾਂਤ ,ਅਜ਼ਾਦੀ ,ਬਹਾਦਰ ਰਹਿਣਾ ਵੀ ਸਿਖਾਉਂਦਾ ਹੈ |

ਜਪਾਨ ਦੇ Dr. ਮਸਾਰੂ  ਐਮੋਤੋ ਦੀ ਪਾਣੀ ਤੇ ਕੀਤੀ ਗਈ ਇਕ ਖੋਜ ਅਨੁਸਾਰ ਕਿਹਾ ਗਿਆ ਹੈ ਕਿ ਮਾਨਵ ਚੇਤਨਾ ਦੇ ਨਾਲ ਪਾਣੀ ਦੀ ਅਣੂ ਬਨਾਵਟ ਨੂੰ ਬਦਲਿਆ ਜਾ ਸਕਦਾ ਹੈ | ਉਸ ਨੇ ਇਹ ਨੇ ਦਾਅਵਾ ਕੀਤਾ ਹੈ ਕਿ ਜਿਹੜਾ ਪਾਣੀ ਸਕਰਾਤਮਕ ਸੋਚ ਅਤੇ ਵਿਚਾਰਾਂ ਨਾਲ ਉਜਾਗਰ ਕੀਤਾ ਜਾਂਦਾ ਹੈ | ਉਸ ਪਾਣੀ ਦਾ ਆਕਾਰ ਜੰਮਣ ਤੋਂ ਬਾਅਦ ਬਹੁਤ ਹੀ ਦਿਲਚਸਪ ਹੋ ਜਾਂਦਾ ਹੈ | ਇਸ ਦੇ ਉਲਟ ਨਾਕ੍ਰਤਾਕਮਕ ਸੋਚ ਨਾਲ ਉਜਾਗਰ ਕੀਤੇ ਗਏ ਪਾਣੀ ਦਾ ਆਕਾਰ ਬਹੁਤ ਹੀ ਭੱਦਾ ਹੁੰਦਾ ਹੈ |

ਅੱਜ ਦੇ ਸਮੇ ਵਿੱਚ 70  ਪ੍ਰਤੀਸ਼ਤ ਬਿਮਾਰੀਆਂ ਇਨਸਾਨ ਦੀਆ ਖੁਦ ਦੀਆ ਬਣਾਈਆਂ ਹੋਈਆਂ ਹਨ |ਕਿਉਕਿ ਅਸੀਂ ਆਪਣੇ ਅੰਦਰ ਅਤੇ ਬਾਹਰ ਦੇ ਪੰਜ ਤੱਤਾ ਦੀ ਕਦਰ ਨਹੀਂ ਕਰਦੇ | ਜਿਸ ਨਾਲ ਇਨਸਾਨ ਦੇ ਸ਼ਰੀਰ ਦਾ ਨਿਰਮਾਣ ਹੋਇਆ ਹੈ | ਇਕ ਸਮਾਂ ਹੁੰਦਾ ਸੀ ਜਦੋ ਇਕ ਕਸਬੇ ਵਿੱਚ ਸਿਰਫ ਇਕ ਹੀ ਡਾਕਟਰ ਹੁੰਦਾ ਸੀ |ਪਰ  ਅੱਜ ਹਰ ਗਲੀ ਵਿੱਚ ਪੰਜ ਡਾਕਟਰ ਹਨ | ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਅਸੀਂ ਕਿਸ ਤਰਾਂ ਆਪਣੀ ਜ਼ਿੰਦਗੀ ਜੀ ਰਹੇ ਹਾਂ|

ਪਾਣੀ ਦਾ ਘਟ ਸੇਵਨ ਕਰਨ ਦੇ  ਨਾਲ ਸ਼ਰੀਰ ਵਿੱਚ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ ਜਿਵੇ -ਮੂੰਹ ਵਿੱਚੋ ਬਦਬੂ ਆਉਣਾ ,ਗੁਰਦੇ ਵਿੱਚ ਪੱਥਰੀ ਹੋਣਾ,ਮਾਸਪੇਸ਼ੀਆਂ ਵਿੱਚ ਕਡ਼ਵੱਲ ਪੈਣਾ, ਸਿਰ ਦਰਦ ,ਦਿਮਾਗੀ ਤਾਕਤ ਦਾ ਘਟ ਹੋਣਾ,ਖੁਸ਼ਕ ਚਮੜੀ, ਬਲੱਡ ਪਰੈਸੁਰ ਦਾ ਘਟ ਹੋਣਾ ਆਦਿ |ਇਸ ਤੋਂ ਬਚਨ ਦੇ ਲਈ ਸਾਨੂ ਇਕ ਦਿਨ ਵਿੱਚ 8 ਗਿਲਾਸ ਪਾਣੀ ਪੀਣਾ ਚਾਹੀਦਾ ਹੈ | ਪਿੱਤਲ ਦੇ ਬਰਤਨ ਵਿੱਚ ਪਾਣੀ ਪੀਣਾ ਸਭ ਤੋਂ ਵਧੀਆਂ ਹੈ| ਦੱਖਣ ਭਾਰਤ ਵਿੱਚ ਪਿੱਤਲ ਦੇ ਬਰਤਨ ਵਿੱਚ ਪਾਣੀ ਰੱਖ ਕੇ ਉਸ ਤੇ ਭਸਮ ਲਗਾ ਕੇ ਉਸ ਦੇ ਨਜ਼ਦੀਕ ਦੀਵਾ ਰੱਖਦੇ ਹਨ | ਫਿਰ ਉਸ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ |

ਧਰਤੀ ਹੇਠਲਾ  ਸਿਰਫ 2.5 ਪ੍ਰਤੀਸ਼ਤ ਪਾਣੀ ਹੀ ਤਾਜ਼ਾ ਹੈ |ਇਹ ਪਾਣੀ ਹਰ ਸਾਲ 33 cm ਘੱਟ ਰਿਹਾ ਹੈ |ਪਾਣੀ ਖੇਤੀਬਾੜੀ ਦੇ ਕੀਟਨਾਸ਼ਕਾਂ ,ਖਾਦਾਂ , ਸੀਵਰੇਜ, ਫੈਕਟਰੀਆ ਦੇ ਪ੍ਰਦੁਸ਼ਿਕ ਕੈਮੀਕਲ ਪਾਣੀ ਦੇ ਕਾਰਨ ਬਹੁਤ ਪ੍ਰਦੂਸ਼ਿਤ ਹੋ ਰਿਹਾ ਹੈ |ਪੂਰੀ ਦੁਨੀਆ ਵਿੱਚ 2 ਅਰਬ ਲੋਕ ਗੰਦਾ ਪਾਣੀ ਪੀ ਰਹੇ ਹਨ ਜੋਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ |ਸਾਨੂ ਪਾਣੀ ਵਿੱਚ ਇਸ ਤਰਾਂ ਦੇ ਹਾਨੀਕਾਰਕ ਪਦਾਰਥ ਨਹੀਂ ਛੱਡਣੇ ਚਾਹੀਦੇ ਜਿਸ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਇ| ਨਦੀਆਂ ਦੀ ਸਫਾਈ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ| ਸਭ ਨੂੰ ਪਾਣੀ ਦੇ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਫਲਾਣੀ ਚਾਹੀਦੀ ਹੈ | ਪਾਣੀ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ |

ਅੰਤ ਵਿੱਚ ਚੰਦ ਸਤਰਾਂ ਕਹਿਣਾ ਚਾਹਵਾਂਗੀ ਯਾਦ ਰਹੇ :-

“ਕਰੋ ਸਤਿਕਾਰ ਪਾਣੀ ਦਾ,

ਇਸ ਤੋਂ ਬਿਨਾ ਨਹੀਂ ਹੈ ਜੀਵਨ ਸੰਭਵ,ਕਿਸੇ ਵੀ ਪ੍ਰਾਣੀ ਦਾ “

Asst. ਪ੍ਰੋ. ਰਿੰਕਲ,

ਟਾਂਡਾ  ਉਰਮੁੜ, ਪੰਜਾਬ

Previous articleਹੈਰੋਇਨ ਤੇ ਪਿਸਤੌਲ ਸਮੇਤ ਨਾਮੀ ਤਸਕਰ ਗ੍ਰਿਫਤਾਰ
Next articleBJP asks Bollywood to renounce its links with ISI agents