ਪਾਣੀ ਦਾ ਮਸਲਾ

ਜਤਿੰਦਰ ਜਿਉਣਾ( ਭੁੱਚੋ )

(ਸਮਾਜ ਵੀਕਲੀ)

ਪਾਣੀਆਂ ਦੇ ਮਸਲੇ ਦਾ ਕਿੰਝ ਹੋਵੇਗਾ ਹੱਲ
ਬਿਆਨਬਾਜ਼ੀ,ਲਾਪਰਵਾਹੀ ਹੀ ਰਹੀ ਹੈ ਚੱਲ ।
ਵਿਸ਼ਵ ਸੰਕਟ ਇਹ ਹੈ ਗਹਿਰਾਉੰਦਾ ਜਾਂਦਾ
ਇਕੱਲੀ ਪੰਜਾਬ ਹਰਿਆਣੇ ਦੀ ਨਹੀਂ ਹੈ ਗੱਲ ।
ਡੂੰਘੇ ਕਰੋ ਵਿਚਾਰ ਇਹ ਮਸਲਾ ਆਮ ਨਹੀਂ
ਵਿੱਚ ਬੋਤਲਾਂ ਵਿਕਦਾ ਹੁਣ, ਤੁਸੀਂ ਮਾਰਦੇ ਝੱਲ।
ਡੁੱਬੀ ਪਹਿਲਾਂ ਹੀ ਕਿਰਸਾਨੀ ਤੇ ਗਲ ਵਿੱਚ ਫਾਹੇ
ਬਿਨਾ ਪਾਣੀਓੰ ਮਰ ਜਾਵਾਂਗੇ ਦੁਨੀਆਂ ਜਾਣੀ ਠੱਲ ।
ਪੰਜ ਪਾਣੀਆਂ ਦੀ ਧਰਤੀ ਤੇ ਪਾਣੀ ਵੱਡੀ ਚੁਣੌਤੀ
ਜੇ ਨਾ ਸੰਭਲੇ ਤਾਂ ਇਹ ਬਣ ਜਾਵੇਗੀ ਮਾਰੂਥਲ।
ਵਾਟਰ ਰੀਸਾਈਕਲਿੰਗ ਵਿਧੀ ਨੂੰ ਅਪਣਾ ਕੇ
ਜਲ ਸ੍ਰੋਤ ਸੰਭਾਲਿਆਂ ਹੀ ,ਹੋਵੇਗਾ ਹਰ ਘਰ ਜਲ।
ਸੰਜਮ ਨਾਲ ਵਰਤੀਏ ਤੇ ਰੋਕੀਏ ਪ੍ਰਦੂਸ਼ਤ ਕਰਨਾ
ਤਾਹੀਓਂ ਆਪਣਾ ਹੋਵੇਗਾ, ਸੁਖਾਲਾ ਅੱਜ ਤੇ ਕੱਲ ।
ਜਤਿੰਦਰ ਜਿਉਣਾ( ਭੁੱਚੋ )
9501475400


Previous articleਮਨੁੱਖੀ ਜੀਵਨ ਤੇ ਧਨ
Next articleਅਸਲ ਦਸਵੰਧ