ਸਮਾਜ ਵੀਕਲੀ
ਦੇਸ਼ ਦਾ ਪੌਣ ਪਾਣੀ ਅੱਜ ਉਸ ਮੁਕਾਮ ਤੇ ਆ ਕੇ ਪਹੁੰਚ ਗਿਆ ਹੈ ਜਿਥੇ ਸਾਨੂੰ ਬੜੀ ਹੀ ਗੰਭੀਰਤਾ ਨਾਲ ਹਵਾ ਪਾਣੀ ਬਾਰੇ ਸੋਚਣਾ ਹੋਵੇਗਾ । ਸੱਥਾਂ ਵਿੱਚ ਜਦੋਂ ਗੱਲਾਂ ਹੁੰਦੀਆਂ ਸੀ ਪਾਣੀ ਬਚਾਓ ਹਵਾ ਬਚਾਓ ਤਾਂ ਲੋਕ ਕੋਝਾ ਮਜ਼ਾਕ ਕਰਦੇ ਹੁੰਦੇ ਸਨ, ਕਿ ਪਾਣੀ ਵੀ ਕਦੇ ਖ਼ਤਮ ਹੋ ਸਕਦਾ ਕਿ ਹਵਾ ਵੀ ਕਦੇ ਖ਼ਤਮ ਹੋ ਸਕਦੀ ਹੈ,ਪਰ ਅਜੇ ਸਮਾਂ ਬਹੁਤੀ ਦੂਰ ਨਹੀਂ ਗਿਆ ਕਿ ਅੱਜ ਅਸੀਂ ਹਵਾ ਲਈ ਤੜਫ਼ ਰਹੇ ਹਾਂ ਹਵਾ ਨੂੰ ਖਰੀਦ ਕੇ ਵੀ ਖ਼ਰੀਦ ਨਹੀਂ ਪਾ ਰਹੇ ਹਾਂ ਕਿਹੋ ਜਿਹਾ ਮਾਹੌਲ ਅਸੀਂ ਆਪਣੇ ਹੱਥੀਂ ਸਿਰਜ ਲਿਆ ਹੈ ,ਚੰਗੀ ਹਵਾ ਲਈ ਅਸੀਂ ਤਰਲੋ ਮੱਛੀ ਹੋ ਰਹੇ ਹਾਂ,ਪਿਛਲੇ ਸਮੇਂ ਦੌਰਾਨ ਅਸੀਂ ਵੇਖਿਆ ਹੈ ਕਿ ਅਸੀਂ ਇੱਕ ਬੂਟਾ ਲਾਉਂਦੇ ਸੀ ਤੇ ਪੰਜ ਜਣੇ ਉਸ ਨਾਲ ਫੋਟੋ ਖਿਚਵਾਉਣ ਲੱਗ ਪੈਂਦੇ ਸੀ,
ਪਰ ਹਾਲਾਤ ਏ ਕਿ ਉਹ ਪੰਜ ਜਣੇ ਅੱਜ ਉਸ ਬੂਟੇ ਨੂੰ ਅਸੀਂ ਬਚਾ ਨਹੀ ਸਕੇ ਬੂਟਿਆਂ ਦੀ ਗਿਣਤੀ ਜ਼ਰੂਰ ਹੈ, ਤਾਂ ਅੱਜ ਇਹ ਦੇਖੋ ਜਿਹੜੇ ਅਸੀਂ ਬੂਟੇ ਲਾਏ ਸਨ ਉਨ੍ਹਾਂ ਵਿੱਚੋਂ ਕਿੰਨੇ ਕੁ ਬੂਟੇ ਅਸਲ ਵਿਚ ਦਰੱਖਤ ਬਣੇ ਹਨ, ਜ਼ਮੀਨੀ ਹਾਲਾਤ ਕੀ ਹਨ ਅਤੇ ਕਾਗਜ਼ੀ ਹਾਲਾਤ ਕੀ ਬੋਲ ਰਹੇ ਹਨ , ਮੁੱਕਦੀ ਗੱਲ ਇਹ ਹੈ ਕਿ ਅੱਜ ਹਵਾ ਮੁੱਲ ਦੀ ਹੋ ਚੁੱਕੀ ਹੈ ਅਤੇ ਪਾਣੀ ਹਵਾ ਤੋਂ ਵੀ ਮਹਿੰਗਾ ਹੋ ਜਾਵੇਗਾ,ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫੀ ਸਮੇਂ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੋਟਰਾਂ ਦਿੱਤੀਆਂ ਜਾ ਰਹੀਆਂ ਹਨ,ਜਿਸ ਨਾਲ ਆਮ ਤੋਂ ਗ਼ਰੀਬੀ ਤੋਂ ਹੇਠਾਂ ਲੋਕ ਪੀਣ ਲਈ ਪਾਣੀ ਪੀ ਸਕਣ ਕੀ ਅਸਲ ਦੇ ਵਿੱਚ ਜ਼ਮੀਨੀ ਹਕੀਕਤ ਵਿਚ ਇਹ ਸਹੀ ਹੋ ਨਿਬੜੀ ਹੈ,ਜਾਂ ਸਾਡੇ ਪਾਣੀ ਲਈ ਸਾਡੇ ਸਮਾਜ ਲਈ ਇਹ ਮੋਟਰਾਂ ਖ਼ਤਰਾ ਬਣ ਰਹੀਆਂ ਹਨ,
ਇੱਕ ਬਾਪ ਦੇ ਜੇਕਰ ਤਿੰਨ ਲੜਕੇ ਹਨ ਤਾਂ ਪੰਚਾਇਤ ਵੱਲੋਂ ਉਨ੍ਹਾਂ ਤਿੰਨਾਂ ਨੂੰ ਅਲੱਗ ਅਲੱਗ ਮੋਟਰ ਦਿੱਤੀ ਗਈ ਹੈ, ਕੀ ਇਹ ਵੋਟਤੰਤਰ ਹੈ, ਜਾਂ ਸਹੂਲਤ ਤੰਤਰ ਹੈ, ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਅਸੀ ਸਹੀ ਕਦਮ ਚੁੱਕ ਰਹੇ ਹਾਂ ਸੋਚਣਾ ਬਣਦਾ ਹੈ,ਇੱਕ ਗੱਲ ਸਾਨੂੰ ਪੱਲੇ ਬਣਨੀ ਚਾਹੀਦੀ ਹੈ ਸਮਾਜ ਵਿੱਚ ਆਪਣੇ ਆਪ ਲੋਕਾਂ ਨੂੰ ਵੀ ਮੋਟਰਾਂ ਮੁਫ਼ਤ ਦੀਆਂ ਮਿਲ ਰਹੀਆਂ ਹਨ, ਪਾਣੀ ਮੁਫ਼ਤ ਦਾ ਨਹੀ ਹੈ!ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਜਵਾਬ ਦੇਵਾਂਗੇ, ਕਦੇ ਇਕ ਪਿੰਡ ਵਿੱਚ ਇੱਕ ਨਲਕਾ ਹੁੰਦਾ ਸੀ ਤੇ ਸਾਰਾ ਪਿੰਡ ਰੱਜ ਕੇ ਪਾਣੀ ਪੀਂਦਾ ਸੀ ਅਤੇ ਸਿਹਤਮੰਦ ਰਹਿੰਦਾ ਸੀ।
ਅੱਜ ਇਕ ਪਿੰਡ ਵਿੱਚ 20-20 ਮੋਟਰਾਂ ਹਨ,ਪਿੰਡ ਫਿਰ ਵੀ ਪਿਆਸਾ ਰਹਿ ਜਾਂਦਾ ਹੈ,ਅਤੇ ਪਾਣੀ ਵੀ ਨਿਕੰਮਾ ਹੋ ਗਿਆ,ਇਸ ਲਈ ਜ਼ਿੰਮੇਵਾਰ ਕੌਣ ਹੈ ਪਿੰਡਾਂ ਅਤੇ ਸ਼ਹਿਰਾਂ ਵਿਚ ਅਸੀਂ ਆਮ ਹੀ ਵੇਖਿਆ ਹੁੰਦਾ ਹੈ ਕਿ ਮੋਟਰ ਦਾ ਬਟਨ ਛੱਡਿਆ ਜਾਂਦਾ ਹੈ ਤੇ ਬਾਅਦ ਚ ਚੇਤਾ ਹੀ ਭੁੱਲ ਜਾਂਦਾ ਹੈ, ਉਨ੍ਹਾਂ ਪਾਣੀ ਅਸੀਂ ਵਰਤ ਦੇ ਨਹੀਂ ਹਾਂ ਉਸਤੋਂ ਜਿਆਦਾ ਪਾਣੀ ਸਾਡਾ ਗੰਦੀਆਂ ਨਾਲੀਆਂ ਚ ਛੱਪੜ ਦਾ ਇੱਕ ਰੂਪ ਧਾਰਨ ਕਰ ਜਾਂਦਾ ਹੈ ।ਪਿਛਲੇ ਸਮੇਂ ਵਿੱਚ ਅਸੀਂ ਜੇਕਰ ਜਾਈਏ ਅਸੀਂ ਵੇਖਦੇ ਹਾਂ ਕਿ ਗਰਮੀਆਂ ਦੇ ਵਿੱਚ ਛੱਪੜ ਸੁੱਕ ਜਾਇਆ ਕਰਦੇ ਸੀ, ਪਰ ਕੀ ਅੱਜ ਛੱਪੜ ਸੁੱਕਦੇ ਹਨ ਛੱਪੜਾਂ ਦਾ ਓਵਰਫਲੋ ਪਾਣੀ ਸਾਡੇ ਘਰਾਂ ਵਿੱਚ ਆਣ ਵੜਿਆ ਹੈ,ਗੰਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ।
ਜਿਸ ਨਾਲ ਅਸੀਂ ਬਹੁਤ ਹੀ ਘਾਤਕ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਾਂ, ਕੈਂਸਰ ਵਰਗੀਆਂ ਬਿਮਾਰੀਆਂ ਕਾਲਾ ਪੀਲੀਆ ਅੱਜ ਸਾਡੇ ਹੱਡਾਂ ਵਿੱਚ ਰਚ ਰਿਹਾ ਹੈ, ਇਸ ਦਾ ਜ਼ਿੰਮੇਵਾਰ ਕੌਣ ਹੈ ? ਮੁਫ਼ਤ ਵਿੱਚ ਮਿਲੀਆਂ ਮੋਟਰਾਂ ਸਾਨੂੰ ਮਹਿੰਗੇ ਭਾਅ ਪੈਣਗੀਆਂ ,ਇਹ ਸਾਡਾ ਭਵਿੱਖ ਤੈਅ ਕਰਨਗੀਆਂ । ਸਾਡੇ ਸਮਾਜ ਨੂੰ ਜਾਗਰੂਕ ਹੋਣਾ ਪਵੇਗਾ ਜੇਕਰ ਆਉਣ ਵਾਲੇ ਸਮੇਂ ਚ ਅਸੀਂ ਇਕ ਵਧੀਆ ਜ਼ਿੰਦਗੀ ਜਿਊਣੀ ਹੈ, ਤਾਂ ਸਿਆਣੇ ਤੇ ਸੂਝਵਾਨ ਬਣਨਾ ਪਵੇਗਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਵੀ ਬੰਜਰ ਹੋਵਾਂਗੇ ਸਾਡੀਆਂ ਜ਼ਮੀਨਾਂ ਵੀ ਬੰਜਰ ਹੋਣਗੀਆਂ ਅਤੇ ਸਾਡਾ ਭਵਿੱਖ ਵੀ ਬੰਜਰ ਹੋਵੇਗਾ । ਆਓ ਰਲ ਮਿਲ ਕੇ ਪਾਣੀ ਬਚਾਈਏ, ਭਵਿੱਖ ਬਚਾਈਏ, ਪੰਜਾਬ ਬਚਾਈਏ।।
ਗੁਰਪ੍ਰੀਤ ਸਿੰਘ ਸੰਧੂ
ਜ਼ਿਲ੍ਹਾ ਫਾਜ਼ਿਲਕਾ
ਪਿੰਡ ਗਹਿਲੇਵਾਲਾ
99887 66013
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly