ਆਪਣੀ ਧਰਤੀ ਤੋਂ ਦਹਿਸ਼ਤੀ ਗੁੱਟਾਂ ਦੀਆਂ ਚਲ ਰਹੀਆਂ ਗਤੀਵਿਧੀਆਂ ’ਤੇ ਲਗਾਮ ਲਾਉਣ ਲਈ ਕੌਮਾਂਤਰੀ ਪੱਧਰ ’ਤੇ ਵਧ ਰਹੇ ਦਬਾਅ ਅੱਗੇ ਝੁਕਦਿਆਂ ਪਾਕਿਸਤਾਨੀ ਸਰਕਾਰ ਨੇ ਸ਼ੁੱਕਰਵਾਰ ਨੂੰ ਜੈਸ਼-ਏ-ਮੁਹੰਮਦ ਦੇ ਸਦਰ ਮੁਕਾਮ ਦਾ ਪ੍ਰਬੰਧ ਆਪਣੇ ਹੱਥਾਂ ’ਚ ਲੈ ਲਿਆ ਹੈ। ਬਹਾਵਲਪੁਰ ’ਚ ਪ੍ਰਸ਼ਾਸਕ ਨੂੰ ਤਾਇਨਾਤ ਕਰਦਿਆਂ ਕੈਂਪਸ ਦੀ ਸੁਰੱਖਿਆ ਪੰਜਾਬ ਪੁਲੀਸ ਹਵਾਲੇ ਕਰ ਦਿੱਤੀ ਗਈ ਹੈ। ਇਹ ਕਦਮ ਉਸ ਸਮੇਂ ਉਠਾਇਆ ਗਿਆ ਹੈ ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਪੁਲਵਾਮਾ ’ਚ ਜੈਸ਼ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਬਹਾਵਲਪੁਰ ’ਚ ਜੈਸ਼ ਦੇ ਸਦਰ ਮੁਕਾਮ ਦਾ ਕੰਟਰੋਲ ਆਪਣੇ ਹੱਥਾਂ ’ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਦਰੱਸੇ ਅਤੇ ਜਾਮਾ ਮਸਜਿਦ ਸਮੇਤ ਪੂਰੇ ਕੈਂਪਸ ਨੂੰ ਕਬਜ਼ੇ ’ਚ ਲੈਂਦਿਆਂ ਉਥੇ ਪ੍ਰਸ਼ਾਸਕ ਤਾਇਨਾਤ ਕਰ ਦਿੱਤਾ ਹੈ ਜੋ ਹੁਣ ਸਾਰਾ ਕੰਮਕਾਜ ਦੇਖੇਗਾ।
INDIA ਪਾਕਿ ਸਰਕਾਰ ਵੱਲੋਂ ਜੈਸ਼ ਦੇ ਸਦਰਮੁਕਾਮ ’ਤੇ ‘ਕਬਜ਼ਾ’