ਪਾਕਿ ਵੱਲੋਂ ਜਮਾਦ-ਉਦ-ਦਾਵਾ ਤੇ ਫ਼ਲਾਹ-ਏ-ਇਨਸਾਨੀਅਤ ਦੇ ਮਦਰੱਸੇ ਤੇ ਜਾਇਦਾਦ ਜ਼ਬਤ

ਪਾਕਿਸਤਾਨ ਨੇ ਅੱਜ ਪਾਬੰਦੀਸ਼ੁਦਾ ਜਥੇਬੰਦੀਆਂ ’ਤੇ ਸਖ਼ਤੀ ਕਰਦਿਆਂ ਕਈ ਜਥੇਬੰਦੀਆਂ ਦੇ ਮਦਰੱਸਿਆਂ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ। ਇਨ੍ਹਾਂ ਵਿਚ ਮੁੰਬਈ ਅਤਿਵਾਦੀ ਹਮਲੇ ਦੇ ਮੁੱਖ ਸਾਜਿਸ਼ਘਾੜੇ ਹਾਫਿਜ਼ ਸਈਦ ਦੀ ਅਗਵਾਈ ਵਾਲੀ ਜਮਾਤ ਉਦ ਦਾਵਾ ਤੇ ਇਸਦੇ ਵਿੰਗ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਦੇ ਮਦਰੱਸੇ ਤੇ ਜਾਇਦਾਦ ਸ਼ਾਮਲ ਹਨ। ‘ਦਿ ਡਾਅਨ’ ਮੁਤਾਬਕ ਨੈਸ਼ਨਲ ਐਕਸ਼ਨ ਪਲੈਨ ਅਧੀਨ ਇਨ੍ਹਾਂ ਦੋਵਾਂ ਜਥੇਬੰਦੀਆਂ ਦੇ ਦੋ ਮਦਰੱਸਿਆਂ ਤੇ ਜਾਇਦਾਦ ਨੂੰ ਸਰਕਾਰ ਨੇ ਆਪਣੇ ਕੰਟਰੋਲ ਅਧੀਨ ਕਰ ਲਿਆ ਹੈ। ਜਾਣਕਾਰੀ ਮੁਤਾਬਕ ਚਕਵਾਲ ਵਿਚ ਜਮਾਤ ਉਦ ਦਾਵਾ ਦੇ ਮਦਰੱਸੇ- ਮਦਰੱਸਾ ਖਾਲਿਦ ਬਿਨ ਵਲੀਦ ਤੇ ਚਕਵਾਲ ਦੀ ਰੇਲਵੇ ਰੋਡ ਉੱਤੇ ਸਥਿਤ ਮਦਰੱਸਾ ਦਾਰੁਸ ਸਲਾਮ ਤੇ ਇਨ੍ਹਾਂ ਦੇ ਸਟਾਫ਼ ਨੂੰ ਔਕਾਫ਼ ਵਿਭਾਗ ਨੇ ਆਪਣੇ ਕੰਟਰੋਲ ਅਧੀਨ ਲੈ ਲਿਆ ਹੈ।

Previous articleਗੁਟੇਰੇਜ਼ ਨੇ ਭਾਰਤ-ਪਾਕਿ ਅਧਿਕਾਰੀਆਂ ਨਾਲ ਗੱਲਬਾਤ ਕੀਤੀ
Next articleਮਨੁੱਖੀ ਅਧਿਕਾਰ ਕੌਂਸਲ ਵਲੋਂ ਭਾਰਤ ਨੂੰ ਚਿਤਾਵਨੀ